ਕਾਂਡ 4 : ਮਰਜ਼-ਏ-ਇਸ਼ਕ

ਮੈਂ ਹਾਈ ਸਕੂਲ ਦੇ ਆਖ਼ਰੀ ਸਾਲ ਵਿੱਚ ਸੀ। ਉਸ ਤੋਂ ਮਗਰੋਂ ਮੇਰੀ ਸਕੂਲੀ ਸਿੱਖਿਆ ਸਮਾਪਤ ਹੋ ਜਾਣੀ ਸੀ। ਮੇਰਾ ਖ਼ਿਆਲ ਹੈ, ਅਕਤੂਬਰ ਦਾ ਮਹੀਨਾ ਸੀ ਉਹ। ਉਸ ਵਰ੍ਹੇ ਗਰਮੀ ਬਹੁਤ ਪਈ ਸੀ ਤੇ ਸਰਦੀ ਪਿਛੇਤੀ ਸੀ। ਸ਼ਨੀਚਰਵਾਰ ਅਤੇ ਐਤਵਾਰ ਪੂਰੇ ਦਿਨ-ਰਾਤ ਮੀਂਹ ਪੈਂਦਾ ਰਿਹਾ ਸੀ। ਪੌਣ ਵਿੱਚ ਨਮੀ ਆ ਜਾਣ ਕਰਕੇ ਠੰਡ ਹੋ ਗਈ ਸੀ। ਸੋਮਵਾਰ ਨੂੰ ਸਕੂਲ ਪਹੁੰਚਣ ’ਤੇ ਸਭ (ਵਿਦਿਆਰਥੀਆਂ ਅਤੇ ਅਧਿਆਪਕਾਂ)  ਨੂੰ ਸਕੂਲ ਦੀ ਸਾਰੀ ਸੈਂਟਰਲ ਹੀਟਿੰਗ  ਖਰਾਬ ਹੋਣ ਦੀ ਖ਼ਬਰ ਮਿਲੀ ਸੀ। ਪੂਰਾ ਗਰਮੀਆਂ ਦਾ ਸੀਜ਼ਨ ਮੁਕੰਮਲ ਤੌਰ ’ਤੇ ਹੀਟਰ ਅਤੇ ਰੇਡੀਈਟਰ ਬੰਦ ਰਹੇ ਹੋਣ ਕਰਕੇ ਉਹਨਾਂ ਵਿੱਚ ਕੋਈ ਨੁਕਸ ਪੈ ਗਿਆ ਸੀ, ਜਿਸਨੂੰ ਮੁਰੰਮਤ ਹੋਣ ਨੂੰ ਪੰਜ ਛੇ ਘੰਟੇ ਲੱਗ ਸਕਦੇ ਸਨ। ਪਾਲੇ ਵਿੱਚ ਬੱਚਿਆਂ ਨੂੰ ਸਕੂਲ ਦੇ ਠਰੇ ਕਮਰਿਆਂ ਵਿੱਚ ਬੈਠਾਉਣਾ, ਸਜਾ ਦੇਣ ਸਮਾਨ ਸੀ। ਐਸੀ ਸਥਿਤੀ ਵਿੱਚ ਪੜ੍ਹਾਈ ਤਾਂ ਕੀ ਹੋਣੀ ਸੀ, ਸਗੋਂ ਉਲਟਾਂ ਨਿਆਣਿਆਂ ਦੇ ਬਿਮਾਰ ਹੋ ਜਾਣ ਦਾ ਖਦਸ਼ਾ ਸੀ। ਇਸਨੂੰ ਮੁੱਖ ਰੱਖਦਿਆਂ ਸਾਡੇ ਪ੍ਰਿਸੀਪਲ ਨੇ ਸਾਨੂੰ ਉਸ ਦਿਨ ਸਕੂਲੋਂ ਛੁੱਟੀ ਕਰ ਦਿੱਤੀ ਸੀ। ਵੈਸੇ ਵੀ ਉਨ੍ਹਾਂ ਦਿਨਾਂ ਵਿੱਚ ਅਜੇ ਕੋਈ ਖਾਸ ਪੜ੍ਹਾਈ ਨਹੀਂ ਸੀ ਹੋਣ ਲੱਗੀ। ਕਿਉਂਕਿ ਸਤੰਬਰ ਵਿੱਚ ਹੀ ਤਾਂ ਨਵੀਆਂ ਕਲਾਸਾਂ ਸ਼ੁਰੂ ਹੋਈਆਂ ਸਨ। ਅਸੀਂ ਸਾਰੇ ਵਿਦਿਆਰਥੀ ਘਰ ਵਿਹਲੇ ਬੈਠਣ ਦੀ ਬਜਾਏ ਵਰਦੀਆਂ ਬਦਲ ਕੇ ਸਿੱਧੇ ਸਿਨਮੇ ਨੂੰ ਫ਼ਿਲਮ ਦੇਖਣ ਚਲੇ ਗਏ।  
ਵਰਦੀ ਬਦਲਣ ਦੀ ਜ਼ਰੂਰਤ ਇਸ ਲਈ ਪਈ ਸੀ, ਕਿਉਂਕਿ ਵਰਦੀ ਕਿੱਤੇ ਦੀ ਸੂਚਕ ਹੁੰਦੀ ਹੈ। ਜਿਵੇਂ ਫੌਜੀਆਂ ਦੀ ਹਰੀ ਵਰਦੀ ਦੇਖ ਕੇ ਹੀ ਤੁਸੀਂ ਸਮਝ ਜਾਂਦੇ ਹੋ ਕਿ ਉਹ ਫੌਜੀ ਹਨ। ਤੁਹਾਨੂੰ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀ। ਵਰਦੀ ਹੀ ਤੁਹਾਨੂੰ ਅਜਿਹੀ ਜਾਣਕਾਰੀ ਮੁਹੱਈਆ ਕਰ ਦਿੰਦੀ ਹੈ। ਕਾਲੇ ਕੋਟਾਂ ਤੋਂ ਵਕੀਲਾਂ ਦੀ, ਚਿੱਟੇ ਕੱਪੜਿਆਂ ਤੋਂ ਡਾਕਟਰਾਂ ਤੇ ਨਰਸਾਂ ਦੀ, ਭਗਵੇਂ ਕੱਪੜਿਆਂ
ਤੋਂ ਸਾਧਾਂ ਦੀ ਅਤੇ ਪੁਲੀਸ ਦੀ ਵਰਦੀ ਤੋਂ ਪੁਲੀਸ ਦੀ ਪਹਿਚਾਣ ਹੋ ਜਾਂਦੀ ਹੈ। ਇਵੇਂ ਹੀ ਸਕੂਲੀ ਵਰਦੀ ਤੋਂ ਸਕੂਲ ਦੇ ਬੱਚਿਆਂ ਦਾ ਪਤਾ ਲੱਗ ਜਾਂਦਾ ਹੈ। ਇੰਗਲੈਂਡ ਵਿੱਚ ਸੋਲ੍ਹਾਂ ਸਾਲ ਤੱਕ ਸਕੂਲੀ ਸਿੱਖਿਆ ਲਾਜ਼ਮੀ ਹੈ। ਸਕੂਲ ਦੇ ਸਮੇਂ ਸਕੂਲੀ ਜੁਆਕਾਂ ਨੂੰ ਜੇਕਰ ਪੁਲੀਸ ਵਾਲੇ ਦੇਖ ਲੈਣ ਤਾਂ ਫੜ ਕੇ ਸਿਰਫ਼ ਪੁੱਛ-ਪੜਤਾਲ ਹੀ ਨਹੀਂ ਕਰਦੇ ਬਲਕਿ ਕਾਰ ਵਿੱਚ ਬੈਠਾ ਕੇ ਸਕੂਲ ਜਾਂ ਘਰੇ ਮਾਪਿਆਂ ਕੋਲ ਛੱਡ ਕੇ ਜਾਂਦੇ ਹਨ।
ਉਸ ਤੋਂ ਕੁੱਝ ਅਰਸਾ ਪਹਿਲਾਂ ਸਾਡੇ ਸਕੂਲ ਦਾ ਇੱਕ ਮੁੰਡਾ ਕਈ-ਕਈ ਦਿਨ ਸਕੂਲ ਹੀ ਨਹੀਂ ਸੀ ਵੜਦਾ ਹੁੰਦਾ। ਉਹਨੇ ਘਰੋਂ ਆ ਜਾਣਾ ਤੇ ਪਾਰਕਾਂ-ਪੁਰਕਾਂ ਵਿੱਚ ਬੈਠ ਕੇ ਨਸ਼ੇ-ਪੱਤੇ ਕਰੀ ਜਾਣੇ। ਛੁੱਟੀ ਦੇ ਵਕਤ ਘਰੇ ਚਲਿਆ ਜਾਣਾ। ਅਧਿਆਪਕ ਨੇ ਉਹਦੀ ਮਾਂ ਨੂੰ ਚਿੱਠੀਆਂ-ਚੁੱਠੀਆਂ ਪਾਈਆਂ। ਪਰ ਮਾਂ  ਨੇ ਵੀ ਕੁੱਝ ਗੌਰ ਨਹੀਂ ਸੀ ਕੀਤੀ। ਹਾਰ ਕੇ ਸਕੂਲ ਦੀ ਕਮੇਟੀ ਨੇ ਮਾਮਲਾ ਅਗਾਂਹ ਭੇਜ ਦਿੱਤਾ। ਮੈਜਿਸਟਰੇਟ ਨੇ ਉਸ ਮੁੰਡੇ ਦੀ ਮਾਂ ਨੂੰ ਅਦਾਲਤ ਵਿੱਚ ਸੱਦ ਕੇ ਹਜ਼ਾਰ ਪੌਂਡ ਜੁਰਮਾਨਾ ਕੀਤਾ ਤੇ ਨਾਲ ਹੀ ਧਮਕੀ ਦਿੱਤੀ ਕਿ ਜੇ ਉਹਦਾ ਪੁੱਤ ਹੁਣ ਵੀ ਸਕੂਲ ਨਾ ਜਾਣ ਲੱਗਿਆ ਤਾਂ ਅੱਗੋਂ ਤੋਂ ਮਾਂ ਨੂੰ ਜੇਲ੍ਹ ਜਾਣਾ ਪਵੇਗਾ। 
ਸੋ ਸਾਡੇ ਵਿੱਚੋਂ ਕੋਈ ਵੀ ਇਹੋ ਜਿਹੇ ਪੁਲੀਸ ਦੇ ਝੰਜਟਾਂ ਵਿੱਚ ਨਹੀਂ ਸੀ ਪੈਣਾ ਚਾਹੁੰਦਾ। ਜਿਸ ਕਰਕੇ ਵਰਦੀਆਂ ਉਤਾਰ ਕੇ ਸਾਦੇ ਕੱਪੜੇ ਪਹਿਨਣੇ ਜ਼ਰੂਰੀ ਸਨ। ਮੈਨੂੰ ਵਰਦੀ ਬਦਲਣ ਦੀ ਲੋੜ ਨਹੀਂ ਸੀ ਪਈ। ਕਿਉਂਕਿ ਮੈਂ ਵੀ ਆਮ ਮੁਸਲਮਾਨ ਕੁੜੀਆਂ ਵਾਂਗ ਸਲਵਾਰ-ਕਮੀਜ਼ ਪਹਿਨ ਕੇ ਹੀ ਸਕੂਲ ਜਾਂਦੀ ਹੁੰਦੀ ਸੀ। ਸਾਡੇ ਸਕੂਲ ਦੀ ਵਰਦੀ ਚਿੱਟਾ ਬਲਾਊਜ਼ ਅਤੇ ਕਾਲੀ ਸਕੱਰਟ ਸੀ। ਮੇਰੀ ਚਿੱਟੀ ਕੁੜਤੀ ਤੇ ਕਾਲੀ ਸਲਵਾਰ ਸਕੂਲ ਦੇ ਵਿੱਚ ਦੇਖਣ  ਵਾਲੇ ਨੂੰ ਵਰਦੀ ਲੱਗਦੀ ਹੁੰਦੀ ਸੀ ਤੇ ਸਕੂਲ ਤੋਂ ਬਾਹਰ ਸਧਾਰਨ ਪੁਸ਼ਾਕ। ਸੂਟ ਦੇ ਉੱਤੋਂ ਦੀ ਕੈਜੂਅਲ ਜਿਹੀ ਜੈਕਟ (ਜੋ ਮੈਂ ਸਹੇਲੀ ਤੋਂ ਉਧਾਰੀ ਮੰਗੀ ਸੀ) ਪਾਉਣ ਨਾਲ ਹੀ ਮੇਰਾ ਬੁੱਤਾ ਸਰ ਗਿਆ ਸੀ। ਨਾਲੇ ਫਿਰ ਜੇ ਮੈਂ ਘਰੇ ਇੱਕ ਵਾਰ ਚਲੀ  ਵੀ ਜਾਂਦੀ ਤਾਂ ਮੈਨੂੰ ਸਿਨੇਮੇ ਜਾਣ ਦੀ ਤਾਂ ਉੱਕਾ ਹੀ ਇਜਾਜ਼ਤ ਨਹੀਂ ਸੀ ਮਿਲਣੀ। ਅੱਬਾ ਨੇ ਕਹਿ ਦੇਣਾ ਸੀ, “ਜੇ ਸਕੂਲ ਬੰਦ ਹੈ ਤਾਂ ਕਿਤਾਬ ਚੁੱਕ ਤੇ ਘਰੇ ਬੈਠ ਕੇ ਹੀ ਪੜ੍ਹ।” ਮੈਂ ਘਰੇ ਜਾ ਕੇ ਫਸ ਜਾਣ ਦਾ ਖ਼ਤਰਾ ਮੁੱਲ ਲੈਣ ਦੇ ਡਰੋਂ ਵੀ ਘਰੇ ਨਹੀਂ ਸੀ ਗਈ। ਮੈਨੂੰ ਮੇਰੇ ਵਸਤਰਾਂ ਨੇ ਬਚਾਅ ਲਿਆ ਸੀ। ਜੇ ਕਿੱਧਰੇ ਅੰਗਰੇਜ਼ ਕੁੜੀਆਂ ਵਾਲੀ ਵਰਦੀ ਪਾਈ ਹੁੰਦੀ ਤਾਂ ਅਵੱਸ਼ਯ ਹੀ ਮੈਨੂੰ ਘਰ ਜਾਣਾ ਪੈਣਾ ਸੀ ਤੇ ਫੇਰ ਫ਼ਿਲਮ ਦੇਖੀ ਗਈ ਸੀ! ਸਕੂਲੋਂ ਨਿਕਲ ਕੇ ਬਾਹਰੋਂ ਬਾਹਰ ਹੀ ਮੈਂ ਸਹੇਲੀਆਂ ਨਾਲ ਸਿਨੇਮੇ ਪਹੁੰਚ ਗਈ ਸੀ।
ਬ੍ਰਮਿਘਮ ਵਾਲੇ ਓਡੀਅਨ ਸਿਨੇਮੇ ਵਿੱਚ ਇਕੋ ਵੇਲੇ ਇਕੱਠੀਆਂ ਹੀ ਚਾਰ-ਚਾਰ ਪੰਜ-ਪੰਜ ਫ਼ਿਲਮਾਂ ਪ੍ਰਦਰਸ਼ਿਤ ਹੁੰਦੀਆਂ ਸਨ। ਜਿਸਦੀ ਵਜ੍ਹਾ ਨਾਲ ਬਹੁਤ ਭੀੜ ਸੀ। ਸਾਡੇ ਵਿੱਚੋਂ ਬਹੁਤੇ ਨਿਆਣਿਆਂ ਨੂੰ ਤਾਂ ਜੁਆਕਾਂ ਵਾਲੀ ਫ਼ਿਲਮ ਸਟਾਰਵੌਰਜ਼ ਦੇਖਣ ਵੜਨਾ ਪਿਆ ਸੀ। ਲੇਕਿਨ ਮੈਂ ਤੇ ਮੇਰੇ ਕੁੱਝ ਹੋਰ ਸਾਥੀ, ਜਿਹੜੇ ਕਿ ਦੇਖਣ ਨੂੰ ਬਾਲਗ ਲੱਗਦੇ ਸੀ, ਅਸੀਂ ਆਈਜ਼ ਵਾਈਡ ਸ਼ੱਟ ਦੀਆਂ ਟਿਕਟਾਂ ਲੈ ਲਈਆਂ। ਉਦੋਂ ਇਸ ਵਿਵਾਦਗ੍ਰਸਤ ਅੰਗਰੇਜ਼ੀ ਫ਼ਿਲਮ ਦੀ ਕਾਫ਼ੀ ਚਰਚਾ ਸੀ। ਇਸਦੇ ਵੀ ਅਨੇਕਾਂ ਕਾਰਨ ਸਨ, ਇੱਕ ਤਾਂ ਸੀ ਕਿ ਫ਼ਿਲਮਸਾਜ਼ ਕਿਉਬਰਿਕ ਵੱਲੋਂ ਇਸ ਵਿੱਚ ਉਦੋਂ ਤੱਕ ਦੀਆਂ ਬਣੀਆਂ ਤਮਾਮ ਫ਼ਿਲਮਾਂ ਦੇ ਮੁਕਾਬਲਤਨ ਸਭ ਤੋਂ ਲੰਮਾ ਕਾਮਦ੍ਰਿਸ਼ ਪਾਉਣ ਦਾ ਦਾਵਾ ਕੀਤਾ ਗਿਆ ਸੀ ਤੇ ਦੂਜਾ ਇਹ ਸੀ ਕਿ ਜਦੋਂ ਫ਼ਿਲਮ ਦੀ ਨਾਇਕਾ ਨੀਕੋਲ ਕਿੱਡਮੈਨ ਆਪਣੇ ਸਹਾਇਕ ਅਦਾਕਾਰ ਟੌਮ ਕਰੂਜ਼ ਨਾਲ ਪਰਦੇ ’ਤੇ ਸੰਭੋਗ ਕਰ ਰਹੀ ਹੁੰਦੀ ਹੈ ਤਾਂ ਪਿੱਠਭੂਮੀ ’ਤੇ ਸੰਗੀਤ ਦੀ ਬਜਾਏ ਹਿੰਦੂਆਂ ਦੇ ਧਾਰਮਿਕ ਗ੍ਰੰਥ ਸ਼੍ਰੀ ਭਗਵਤ ਗੀਤਾ ਦੇ ਸਲੋਕ ਚੱਲ ਰਹੇ ਹੁੰਦੇ ਹਨ। ਹਿੰਦੂ ਸਮਾਜ ਨੇ ਇਸ ’ਤੇ ਸਖ਼ਤ ਇਤਰਾਜ਼ ਕੀਤਾ ਸੀ। ਜਿਸ ਕਰਕੇ ਫ਼ਿਲਮ ਨੂੰ ਮੁਫ਼ਤੋ-ਮੁਫ਼ਤ ਸ਼ੁਹਰਤ ਮਿਲ ਗਈ ਸੀ। ਹਰ ਕੋਈ ਉਸ ਵਿਸ਼ੇਸ਼ ਸੈਕਸ ਸੀਕਿਉਐਂਸ  ਨੂੰ ਦੇਖਣ ਦਾ ਮਾਰਾ ਫ਼ਿਲਮ ਜ਼ਰੂਰ ਦੇਖਦਾ। ਮਸ਼ਹੂਰੀ ਦੀ ਤੀਸਰੀ ਵਜ੍ਹਾ ਇਹ ਸੀ ਕਿ ਕਈਆਂ ਲੋਕਾਂ ਦਾ ਕਿਆਸ ਸੀ ਕਿ ਫ਼ਿਲਮ ਵਿੱਚ ਸਾਰੇ ਸੈਕਸ ਸੀਨ  ਮਹਿਜ਼ ਦਿਖਾਵਾ ਨਹੀਂ ਬਲਕਿ ਅਸਲੀ ਹਨ, ਕਿਉਂ ਜੋ ਟੌਮ ਕਰੂਜ਼ ਅਤੇ ਨੀਕੋਲ ਕਿੱਡਮੈਨ ਦੋਨੋਂ ਅਸਲੀ ਜ਼ਿੰਦਗੀ ਵਿੱਚ ਵੀ ਪਤੀ ਪਤਨੀ ਸਨ। ਸੁੱਚੀਂ-ਮੁੱਚੀਂ ਅਲਿੰਗਨਬੱਧ ਹੋਣ ਵਿੱਚ ਉਨ੍ਹਾਂ ਨੂੰ ਕੀ ਇਤਰਾਜ਼ ਸੀ? ਇਸ ਤਰ੍ਹਾਂ ਪਰਦੇ ’ਤੇ ਪਿਆਰ ਕਰਨ ਦੇ ਤਾਂ ਸਗੋਂ ਉਨ੍ਹਾਂ ਨੂੰ ਲੱਖਾਂ ਡਾਲਰ ਵੀ ਮਿਲਣੇ ਸਨ। ਇਸ ਤੋਂ ਪਹਿਲਾਂ ਵੀ ਤਾਂ ਉਹ ਜੋੜੀ ਅਨੇਕਾਂ ਹੋਰ ਫ਼ਿਲਮਾਂ ਵਿੱਚ ਨੂਡ ਹੋ ਕੇ ਢੇਰ ਸਾਰੇ ਸੈਕਸ ਦ੍ਰਿਸ਼ ਫ਼ਿਲਮਾਂ ਚੁੱਕੀ ਸੀ। ਇਹ ਗੋਰੇ ਲੋਕ ਤਾਂ ਕੋਈ ਸ਼ਰਮ-ਹਯਾ ਵੀ ਨਹੀਂ ਮੰਨਦੇ। ਕਹਿੰਦੇ ਨੇ ਇਹ ਤਾਂ ਸਾਡਾ ਪੇਸ਼ਾ ਹੈ। ਕਹਾਣੀ ਦੀ ਮੰਗ ਅਨੁਸਾਰ ਅਤੇ ਚਰਿੱਤਰ ਨਾਲ ਇਨਸਾਫ਼ ਕਰਨ ਲਈ ਅਜਿਹੇ ਦ੍ਰਿਸ਼ ਦੇਣੇ ਪੈਂਦੇ ਹਨ। ਰੱਬ ਨੇ ਸੋਹਣਾ ਸ਼ਰੀਰ ਦਿੱਤਾ ਹੈ ਤਾਂ ਉਸਦਾ ਪ੍ਰਦਰਸ਼ਨ ਕਰਨ ਵਿੱਚ ਕੀ ਹਰਜ ਹੈ? ਕੱਪੜਿਆਂ ਵਿੱਚ ਹੀ ਹਰ ਵੇਲੇ ਕਿਉਂ ਹੁਸਨ ਨੂੰ ਕੈਦ ਕਰੀ ਰੱਖੀਏੇ? ਜਦੋਂ ਵੀ ਪ੍ਰੈਸ ਕਾਨਫਰੰਸਾਂ ਵਿੱਚ ਇਹਨਾਂ ਅਦਾਕਾਰਾਂ ਨੂੰ ਅਸ਼ਲੀਲ ਦ੍ਰਿਸ਼ਾਂ ਬਾਰੇ ਸੁਆਲ ਕਰੇ ਜਾਂਦੇ ਹਨ ਤਾਂ ਇਹ ਇਸੇ ਕਿਸਮ ਦੀਆਂ ਦਲੀਲਾਂ ਦਿੰਦੇ ਹੁੰਦੇ ਹਨ। ਡੈੱਡ-ਕਾ(ਲ)ਮ (ਧੲੳਦ ਚੳਲਮ) ਫ਼ਿਲਮ ਵਿਚਲਾ ਨੀਕੋਲ ਦਾ ਉਹ ਨਿੱਕਰ ਪਾੜ ਕੇ ਸੈਕਸ ਕਰਨ ਵਾਲਾ ਸਨਸਨੀਖੇਜ਼ ਸੀਨ  ਦੇਖ ਕੇ ਮੈਨੂੰ ਬੜਾ ਮਜ਼ਾ ਆਇਆ ਸੀ। ਕਿਵੇਂ ਵਿਰੋਧੀ ਅਭਿਨੇਤਾ ਤੇ  ਉਸ ਫ਼ਿਲਮ ਦਾ ਖਲਨਾਇਕ ਐਲਿਸ ਬੋਲਡਵਿਨ ਆਪਣੇ ਉੱਪਰ ਪਈ ਨੀਕੋਲ ਦੇ ਨਿਤੰਬਾਂ ਤੋਂ ਨਿੱਕਰ ਰੁੱਗ ਭਰ ਕੇ ਇਕੋ ਝਟਕੇ ਨਾਲ ਨਿੱਕਰ ਪਾੜ ਕੇ ਔਹ ਮਾਰਦਾ ਹੈ। ਹਾਏ! ਕਿਆ ਗ਼ਜ਼ਬ ਦਾ ਸੀਨ ਸੀ ਉਹ। ਮੇਰਾ ਵੀ ਜੀਅ ਕਰਦਾ ਸੀ ਕੋਈ ਮੇਰੇ ਨਾਲ ਵੀ ਉਵੇਂ ਹੀ ਕਰੇ। 
ਖ਼ੈਰ ਜੀ, ਅਸੀਂ ਸਿਨੇਮੇ ਹਾਲ ਅੰਦਰ ਚਲੇ ਗਏ। ਇਤਫ਼ਾਕਨ ਇਕਬਾਲ ਹੋਰੀਂ ਵੀ ਮੇਰੇ ਨਾਲ ਸਨ। ਰਜਨੀ ਮੇਰੇ ਕੋਲ ਬੈਠ ਗਈ ਅਤੇ ਇਕਬਾਲ ਉਹਦੇ ਨਾਲ ਵਾਲੀ ਸੀਟ ਤੇ ਪਰਲੇ ਪਾਸੇ ਬੈਠ ਗਿਆ। ਫ਼ਿਲਮ ਮੂਹਰਿਉਂ ਤਾਂ ਸੋਹਣੀ ਸੀ, ਪਰ ਅੱਧ ਕੁ ਚੋਂ ਜਾ ਕੇ ਬੋਰਿੰਗ ਅਤੇ ਬਕਵਾਸ ਜਿਹੀ ਹੋ ਗਈ ਸੀ। ਮੈਂ ਤੇ ਰਜਨੀ ਪੌਪਕੋਰਨ  (ਮੱਕੀ ਭੁੰਨ੍ਹੇ ਹੋਏ ਦਾਣਿਆਂ ਦੀਆਂ ਖਿੱਲਾਂ) ਅਤੇ ਆਈਸਕਰੀਮ ਲੈਣ ਚਲੀਆਂ ਗਈਆਂ। ਠੰਡ ਵਿੱਚ ਠੰਡੀ ਆਈਸਕਰੀਮ ਛਕਣ ਦਾ ਵੱਖਰਾ ਹੀ ਸੁਆਦ ਹੁੰਦਾ ਹੈ। ਵੈਸੇ ਵੀ ਜਿਵੇਂ ਕਹਿੰਦੇ ਹੁੰਦੇ ਹਨ, ਲੋਹੇ ਨੂੰ ਲੋਹਾ ਕੱਟਦਾ ਹੈ। ਉਵੇਂ ਠੰਡ ਨੂੰ ਠੰਡੀ ਚੀਜ਼ ਹੀ ਮਾਰਦੀ ਹੈ। ਚਾਹ ਜਾਂ ਕੌਫ਼ੀ ਆਦਿ ਕਿਸੇ ਗਰਮ ਸ਼ੈਅ ਦਾ ਸੇਵਨ ਕਰਨ ਨਾਲ ਤਾਂ ਸਰਦੀ ਜ਼ਿਆਦਾ ਲੱਗਣ ਲੱਗ ਜਾਂਦੀ ਹੈ। ਖਿੱਲਾਂ ਖਰੀਦ ਕੇ ਰਜਨੀ ਟੌਇਲਿਟ  ਵੱਲ ਚਲੀ ਗਈ ਤੇ ਮੈਂ ਕੁਲਫ਼ੀ ਲੈ ਕੇ ਵਾਪਸ ਮੂਵੀ ਹਾਲ  ਵਿੱਚ ਆ ਗਈ। ਮੇਰੇ (ਚੰਗੇ) ਕਰਮਾਂ ਨੂੰ ਉਦੋਂ ਕੁ ਹੀ ਪਰਦੇ ਉੱਤੇ ਗਰਮ ਸੀਨ ਚੱਲ ਰਿਹਾ ਸੀ। ਹਾਲ ਵਿੱਚ ਘੁੱਪ ਹਨੇਰਾ ਸੀ। ਹਨੇਰੇ ਦਾ ਫਾਇਦਾ ਉਠਾਉਣ ਲਈ ਮੈਨੂੰ ਇੱਕ ਇੱਲਤ ਆਹੁੜੀ। ਮੈਂ ਰਜਨੀ ਵਾਲੀ ਸੀਟ ’ਤੇ ਬੈਠ ਕੇ ਸ਼ਰਾਰਤ ਕਰਨ ਲਈ ਇਕਬਾਲ ਦੇ ਗਲ ਵਿੱਚ ਬਾਂਹ ਪਾ ਲਈ। ਮੇਰਾ ਇਰਾਦਾ ਸੀ ਕਿ ਉਹ ਮੈਨੂੰ ਰਜਨੀ ਸਮਝ ਕੇ ਮੇਰੇ ਨਾਲ ਛੇੜ-ਛਾੜ ਕਰੇਗਾ ਤਾਂ ਮੈਂ ਉਹਦੇ ਮਗਰ ਪੈ ਜਾਉਂਗੀ। (ਨਿਰਸੰਦੇਹ ਉਸ ਤੋਂ ਪੂਰਬ ਥੋੜ੍ਹਾ ਕੁ ਚਿਰ ਆਨੰਦ ਲੈਣ ਦੀ ਵੀ ਮੇਰੀ ਯੋਜਨਾ ਸੀ।) ਇੰਝ ਜਦ ਨੂੰ ਉੱਤੋਂ ਦੀ ਰਜਨੀ ਆ ਜਾਵੇਗੀ ਤੇ ਮੈਂ ਰਜਨੀ ਨੂੰ ਇਕਬਾਲ ਨਾਲ ਇਹ ਆਖ ਕੇ ਲੜਾ ਦੇਵਾਂਗੀ ਕਿ ਇਕਬਾਲ ਮੇਰੇ ਨਾਲ ਉਹਦੀ ਗੈਰਹਾਜ਼ਰੀ ਵਿੱਚ ਛੇੜਖਾਨੀਆਂ ਕਰਦਾ ਸੀ। ਫਿਰ ਰਜਨੀ ਨਾ ਸਿਰਫ਼ ਇਕਬਾਲ ਦੀ ਡਾਂਟ-ਡਪਟ ਕਰੇਗੀ, ਬਲਕਿ ਉਹਦੇ ਨਾਲ ਰੁੱਸ ਵੀ ਜਾਵੇਗੀ। ਤੇ ਫਿਰ ਦੋ ਚਾਰ ਦਿਨ ਇਕਬਾਲ ਨੂੰ ਨਹੀਂ ਬੁਲਾਵੇਗੀ। ਇਕਬਾਲ ਤੜਫੇਗਾ ਤਾਂ ਮੈਂ ਰਜਨੀ ਨੂੰ ਅਸਲੀਅਤ ਦੱਸ ਕੇ ਉਹਨਾਂ ਦੀ ਸੁਲਾਹ ਕਰਵਾ ਦੇਵਾਂਗੀ। ਬਸ ਆਹੀ ਮੇਰੀ ਐਨੀ ਕੁ ਹੀ ਸਕੀਮ ਸੀ। 
ਐ ਪਰ ਜੋ ਮੈਂ ਸੋਚਿਆ ਸੀ, ਉਸ ਤੋਂ ਵਿਪਰੀਤ ਹੋ ਕੁੱਝ ਹੋਰ ਹੀ ਗਿਆ। ਇਕਬਾਲ ਨੇ ਬੈਠੇ-ਬੈਠੇ ਨੇ ਕੁਰਸੀ ’ਤੇ ਟੇਢਾ ਹੋ ਕੇ ਮੈਨੂੰ ਫੜ ਕੇ ਆਪਣੀ ਹਿੱਕ ਨਾਲ ਘੁੱਟ ਕੇ ਲਾ ਲਿਆ ਤੇ ਸਹਿਜਤਾ ਨਾਲ ਚੁੰਮਣਾ ਸ਼ੁਰੂ ਕਰ ਦਿੱਤਾ। ਉਸਦੇ ਸਪਰਸ਼ ਨੇ ਮੇਰੇ ਉੱਤੇ ਬੰਗਾਲ ਦੇ ਕਾਲੇ ਜਾਦੂ ਵਰਗਾ ਅਸਰ ਕਰ ਦਿੱਤਾ ਸੀ। ਜਿਸ ਸਦਕਾ ਇਕਬਾਲ ਨੂੰ ਘੂਰਨਾ, ਵਰਜਣਾ ਜਾਂ ਝਟਕਣਾ ਤਾਂ ਇੱਕ ਪਾਸੇ ਰਿਹਾ, ਸਗੋਂ ਉਲਟਾ ਮੈਂ ਵੀ ਉਸ ਨੂੰ ਚੁੰਮਣ ਲੱਗ ਗਈ ਸੀ। ਜਿਸ ਤਰ੍ਹਾਂ ਕੋਈ ਕਮਜ਼ੋਰ ਸੈਨਿਕ ਤਾਕਤਵਰ ਯੋਧੇ ਅੱਗੇ ਬਿਨਾਂ ਲੜਿਆਂ ਹੀ ਹਥਿਆਰ ਸਿੱਟ ਦਿੰਦਾ ਹੈ। ਇਉਂ ਹੀ ਮੈਂ ਵੀ ਇਕਬਾਲ ਨੂੰ ਆਤਮਸਮਰਪਣ ਕਰ ਚੁੱਕੀ ਸੀ। ਜਿਵੇਂ ਨਿਆਣੇ ਦੇ ਮੂੰਹ ਵਿੱਚ ਚੁੰਘਣ ਵਾਲੀ ਸ਼ਹਿਦ ਭਰੀ ਡੂੰਮੀ ਹੁੰਦੀ ਹੈ ਇਉਂ ਮੇਰੇ ਹੋਂਠ ਇਕਬਾਲ ਦੇ ਲਬਾਂ ਵਿੱਚ ਅੜੇ ਹੋਏ ਸਨ। ਮੈਂ ਅੰਬਾਂ ਦੀਆਂ ਗੁਠਲੀਆਂ ਵਾਂਗ ਉਹਦੇ ਬੁੱਲ੍ਹ ਚੂਪ ਰਹੀ ਸੀ। ਕਦੇ ਮੇਰੇ ਮੂੰਹ ’ਚ  ਸਿੱਟੀ ਹੋਈ ਕਰੋਲੇ ਦਿੰਦੀ ਉਹਦੀ ਜੀਭ, ਮੇਰੀ ਜੀਭ ਨਾਲ ਖਹਿੰਦੀ ਅਤੇ ਘੁੱਲਦੀ। ਕਦੇ ਮੇਰੀ ਜੀਭ ਉਹਦੇ ਸੰਘ ਵਿਚਲੇ ਕਾਂ ਨੂੰ ਛੂਹਣ ਲਈ ਕੌਡੀ ਪਾਉਣ ਜਾਂਦੀ। ਉਸ ਵੇਲੇ ਇੰਝ ਲੱਗਦਾ ਸੀ ਯਾਨੀ ਸਾਡੇ ਦੋਨਾਂ ਵਿੱਚ ਚੁੰਮਣ ਪ੍ਰਤਿਯੋਗਤਾ ਦਾ ਚੈਂਪੀਅਨ ਬਣ ਲਈ ਮੁਕਾਬਲਾ ਹੋ ਰਿਹਾ ਹੋਵੇ। ਖਾਸੀ ਦੇਰ ਤੱਕ ਇਹੀ ਸਮੂਚ   ਪ੍ਰਕ੍ਰਿਆ ਦਾ ਸਿਲਸਿਲਾ ਚੱਲਦਾ ਰਿਹਾ। 
ਸਾਥੀ ਨੂੰ ਥੁੱਕ ਨਾਲ ਲਿਬੇੜ ਦੇਣਾ ਹੀ ਚੁੰਮਣਾ ਨਹੀਂ ਹੁੰਦਾ। ਇਸ ਲਈ ਬੜੀ ਕਲਾਕਾਰੀ ਅਤੇ ਕੁਸ਼ਲਤਾ ਦੀ ਲੋੜ ਪੈਂਦੀ ਹੈ। ਚੁੰਮਣਾ ਇੱਕ ਕਲਾ ਹੁੰਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਇਕਬਾਲ ਉਸ ਕਲਾ ਵਿੱਚ ਪੂਰੀ ਤਰ੍ਹਾਂ ਨਿਪੁੰਨ ਸੀ। ਐਨਾ ਮਾਹਰ ਕਿ ਜੇ ਉਸਨੂੰ ਇਸ ਵਿਸ਼ੇ ਉੱਤੇ ਕੋਈ ਗਾਇਡ  ਜਾਂ ਮੈਨੀਉਲ ਲਿਖਣ ਲਈ ਕਿਹਾ ਜਾਂਦਾ ਤਾਂ ਕਿਤਾਬ ਦੀ ਬਜਾਏ ਉਹ  ਸਹਿਜੇ ਹੀ ਕੋਈ ਵੱਡਅਕਾਰੀ ਗ੍ਰੰਥ ਰਚ ਸਕਦਾ ਸੀ। ਰਜਨੀ ਤੋਂ ਮੈਂ ਇਕਬਾਲ ਦੀਆਂ ਚੁੰਮੀਆਂ ਦੀਆਂ ਬੜੀਆਂ ਸਿਫ਼ਤਾਂ ਸੁਣ ਚੁੱਕੀ ਸੀ। ਰਜਨੀ ਨੂੰ ਵੀ ਇਕਬਾਲ ਨੇ ਹੀ ਚੁੰਮਣ ਦੀ ਤਕਨੀਕ ਸਿਖਾਈ ਸੀ ਤੇ ਉਸ ਤੋਂ ਅੱਗੋਂ ਮੈਂ ਇਹ ਵਿਧੀ ਸਿੱਖੀ ਸੀ। 
ਮੂੰਹ ਹਰ ਜੀਵ ਦੇ ਸ਼ਰੀਰ ਦਾ ਦੂਜਾ ਅਹਿਮ ਕਾਮ ਅੰਗ ਹੁੰਦਾ ਹੈ। ਮੂੰਹ ਰਾਹੀਂ ਗੁਪਤ ਅੰਗਾਂ ਦੀ ਵਰਤੋਂ ਨਾਲੋਂ ਵੀ ਜ਼ਿਆਦਾ ਸ਼ਰੀਰ ਵਿੱਚ ਉਤੇਜਨਾ ਉਤਪਨ ਕਰੀ ਜਾ ਸਕਦੀ ਹੈ। ਮੂਲ ਰੂਪ ਵਿੱਚ ਤਾਂ ਚੁੰਮਣਾ ਸਾਰਾ ਬੁੱਲ੍ਹਾਂ ਅਤੇ ਜੀਭ ਦਾ ਖੇਲ ਹੀ ਹੁੰਦਾ ਹੈ। ਪਰ ਇਸ ਵਿੱਚ ਥੋੜ੍ਹੀ ਜਿਹੀ ਦਿਮਾਗ ਦੀ ਦਖਲਅੰਦਾਜ਼ੀ ਵੀ ਸ਼ਾਮਲ ਹੁੰਦੀ ਹੈ। ਚੁੰਮਣ ਲੱਗੇ ਬਹੁਤੀ ਕਾਹਲੀ ਨਹੀਂ ਕਰਨੀ ਚਾਹੀਦੀ। ਸ਼ੁਰੂਆਤ ਵਿਚ ਆਪਣੇ ਬੁੱਲ੍ਹ ਸਾਥੀ ਦੇ ਬੁੱਲ੍ਹਾਂ ਉੱਤੇ ਲਗਾਤਾਰ ਟਿਕੇ ਨਹੀਂ ਰਹਿਣ ਦੇਣੇ ਚਾਹੀਦੇ ਹਨ। ਉਹਨਾਂ ਨੂੰ ਥੋੜ੍ਹਾ ਜਿਹਾ ਨਾਲ ਛੋਹਾ ਕੇ ਚੁੱਕ ਲਈਦੈ ਤੇ ਮੁੜ ਕੇ ਰੱਖ ਦੇਈਦੈ। ਫਿਰ-ਫੇਰ ਉਠਾ ਲਵੇ। ਇਉਂ ਲਬਾਂ ਨਾਲ ਲਬ ਵਾਰ-ਵਾਰ ਟਕਰਾਉਂਦੇ ਰਹਿਣਾ ਚਾਹੀਦਾ ਹੈ। ਪਹਿਲਾਂ-ਪਹਿਲਾਂ ਬੁੱਲ੍ਹਾਂ ਦੀ ਬਾਹਰੀ ਸਤਹਾ ਨੂੰ ਹਲਕਾ-ਹਲਕਾ ਚੁੰਮੇ। ਪੈਂਦੀ ਸੱਟੇ ਪੂਰੇ ਦੇ ਪੂਰੇ ਬੁੱਲ੍ਹਾਂ ਨੂੰ ਹੀ ਖਰਬੂਜੇ ਦੇ ਛਿਲੜਾਂ ਵਾਂਗੂੰ ਚੂੰਡਣ ਨਹੀਂ ਲੱਗ ਜਾਣਾ ਚਾਹੀਦਾ। ਸੀਮਿਤ ਜਗ੍ਹਾ ਤੋਂ ਸ਼ੁਰੂ ਹੋ ਕੇ ਅਹੀਸਤਾ-ਆਹੀਸਤਾ ਆਪਣੇ ਚੁੰਮਣ ਦਾਇਰੇ ਨੂੰ ਵਧਾਉਂਦੇ ਜਾਈਦੈ। ਹੇਠਲੇ ਬੁੱਲ੍ਹ ਤੋਂ ਚੁੰਮਣ ਦਾ ਆਗਾਜ਼ ਕਰ ਕੇ ਜ਼ਿਆਦੇ ਨੰਬਰ ਬਣਾਏ ਜਾ ਸਕਦੇ ਹਨ। ਦੋਨੋਂ ਬੁੱਲ੍ਹਾਂ ਨੂੰ ਬਰਾਬਰ ਚੁੰਮਣੋਂ ਹੱਟ ਕੇ ਸਾਥੀ ਦੇ ਉਪਰਲੇ ਪੂਰੇ ਬੁੱਲ੍ਹ ਨੂੰ ਆਪਣੇ ਦੋਨਾਂ ਬੁੱਲ੍ਹਾਂ ਵਿੱਚ ਘੁੱਟ ਲਉ, ਇਉਂ ਤੁਹਾਡਾ ਹੇਠਲਾ ਬੁੱਲ੍ਹ ਉਸਦੇ ਦੋਹਾਂ ਬੁੱਲ੍ਹਾਂ ਵਿਚਕਾਰ ਨਪੀੜਿਆ ਜਾਵੇਗਾ। ਚੁੰਮਦਿਆਂ, ਚੱਟਦਿਆਂ ਬੁੱਲ੍ਹਾਂ ਨਾਲ ਬੁੱਲ੍ਹ ਰਗੜਾਉਂਦਿਆਂ ਸਾਰੇ ਐਂਗਲਾਂ(ਕੋਨਾਂ) ਤੇ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਰ ਦਿਸ਼ਾ ਤੋਂ ਹਰ ਹਿੱਸਾ ਕਵਰ  ਕਰਨਾ ਚਾਹੀਦਾ ਹੈ। ਚੁੰਮਦੇ ਹੋਏ ਸੁਵਿਧਾ ਲਈ ਇੱਕ ਪਾਸੇ ਨੂੰ ਆਪਣਾ ਸਿਰ ਥੋੜ੍ਹਾ ਜਿਹਾ ਝੁਕਾ ਲਵੇ ਤੇ ਦੂਜੇ ਪਾਸੇ ਨੂੰ ਸਾਥੀ ਦਾ ਸਿਰ ਮਾੜਾ ਜਿਹਾ ਟੇਢਾ ਕਰਵਾ ਕੇ ਕਾਟੇ ਜਾਂ ਅੰਗਰੇਜ਼ੀ ਦੇ ਅੱਖਰ ਐਕਸ ਵਰਗੀ ਸ਼ਕਲ ਬਣਾ ਲਵੇ। ਹੌਲੀ-ਹੌਲੀ ਧੀਰੇ-ਧੀਰੇ ਚੁੰਮਦਿਆਂ ਅਹਿਸਤਾ-ਅਹਿਸਤਾ ਤੇਜ਼, ਡੂੰਘੇ, ਜ਼ੋਰਦਾਰ ਅਤੇ ਸ਼ਿੱਦਤਆਮੇਜ਼ ਚੁੰਮਣ ਵੱਲ ਵੱਧ ਕੇ ਸਾਥੀ ਨੂੰ ਉਕਸਾਉਣਾ ਚਾਹੀਦਾ ਹੈ। ਉਤਜਨਾ ਦੇ ਅੰਤਮ ਪੜਾਅ ਵਿੱਚ ਕਦੇ ਆਪਣੀ ਜੀਭ  ਸਾਥੀ ਦੇ ਮੂੰਹ ਅੰਦਰ ਸਿੱਟ ਦਵੇ ਤੇ ਕਦੇ ਉਹਦੀ ਨੂੰ ਆਪਣੇ ਅੰਦਰ ਖਿੱਚ ਕੇ ਚੁੱਪਣ ਨਾਲ ਸੁਆਦ ਵਿੱਚ ਦੁੱਗਣਾ-ਤਿੱਗਣਾ ਵਾਧਾ ਹੋ ਜਾਂਦਾ ਹੈ। ਆਖ਼ਰੀ ਪਲਾਂ  ਵਿੱਚ ਤਾਂ ਸਾਥੀ ਦੇ ਬੁੱਲ੍ਹਾਂ ਨੂੰ ਤੁਹਾਡੇ ਬੁੱਲ੍ਹ ਇਉਂ ਘਰੋੜ-ਘਰੋੜ ਚੱਟਣ ਜਿਵੇਂ ਰੋਟੀ ਦੀ ਅਖ਼ੀਰਲੀ ਬੁਰਕੀ ਨਾਲ ਦਾਲ ਦੀ ਲਿਬੜੀ ਕੌਲੀ ਪੂੰਝੀਦੀ ਹੈ। ਚੁੰਮਣ ਕਲਾ ਬਾਰੇ ਇਸ ਤੋਂ ਜ਼ਿਆਦਾ ਮੈਂ ਹੋਰ ਕੀ ਦੱਸਾਂ? ਮੈਂ ਤਾਂ ਆਪ ਅਣਜਾਣ ਹਾਂ! ਹੋਰ ਕਿਸੇ ਨੂੰ ਚੁੰਮਣ ਦੀ ਜਾਚ ਸਿਖਾਉਣ ਦਾ ਕੋਈ ਹੋਰ ਢੰਗ ਨਹੀਂ ਹੈ ਸਿਵਾਏ ਇਸਦੇ ਕਿ ਡੈਮੋਸਟਰੇਸ਼ਨ  ਦੇਣ ਦੀ ਬਜਾਏ ਆਪ ਨਾਲ ਲੱਗ ਕੇ ਸਿਖਾਂਦਰੂ ਨੂੰ ਅਭਿਆਸ ਕਰਵਾਇਆ ਜਾਵੇ। ਸਿੱਖਿਆਰਥੀ ਨੂੰ ਤੁਸੀਂ ਆਪ ਚੁੰਮ ਕੇ ਟਰੇਂਡ ਕਰੋ।
  ਕਦੋਂ, ਕਿੱਥੋਂ ਅਤੇ ਕੀ ਚੁੰਮਣਾ ਹੈ? ਕਦੋਂ ਚੱਟਣਾ ਤੇ ਕਦੋਂ ਜੀਭ ਤੋਂ ਕੰਮ ਲੈਣਾ ਹੈ? ਇਸਦਾ ਇਕਬਾਲ ਨੂੰ ਤਾਂ ਭਰਪੂਰ ਗਿਆਨ ਸੀ ਹੀ ਤੇ ਮੈਨੂੰ ਵੀ ਕੋਈ ਖਾਸ ਮੁਸ਼ਕਲ ਜਾਂ ਔਖ ਨਹੀਂ ਸੀ ਹੋਈ। ਵਧੀਆਂ ਅਤੇ ਪਰੋਫੈਸ਼ਨਲ  ਖਿਡਾਰੀ ਦੇ ਸਾਥ ਨਾਲ ਅਕਸਰ ਅਨਾੜੀ ਵੀ ਸੋਹਣਾ ਖੇਡ ਜਾਂਦੇ ਹੁੰਦੇ ਹਨ। ਇਸ ਤੋਂ ਇਲਾਵਾ ਮੈਂ ਕਈ ਮਹੀਨਿਆਂ ਤੋਂ ਲਗਾਤਾਰ ਗੁੱਡ ਸੈਕਸ ਗਾਈਡ  ਵਿਡੀਉ ਦਾ ਚੁੰਮੀਆਂ ਵਾਲਾ ਭਾਗ ਦੇਖਦੀ ਰਹੀ ਸੀ। ਹਰ ਕਦਮ ਵਿੱਚ ਸਾਡੀ ਪਰਫੈੱਕਟ  ਅਤੇ ਕਮਾਲ ਦੀ ਸਮਾਂਬੰਧੀ ਸੀ। ਇਕਬਾਲ ਦੀਆਂ ਚੁੰਮੀਆਂ ਦੀ ਅਦਾਇਗੀ ਵਿੱਚ ਠੰਡੀ ਤੋਂ ਠੰਡੀ ਔਰਤ ਨੂੰ ਵੀ ਗਰਮਾ ਕੇ ਸੰਭੋਗ ਸਿਖਰ ਤੱਕ ਲਿਜਾਣ ਦੀ ਸਮਰੱਥਾ ਸੀ। ਤੇ ਮੈਨੂੰ ਕੁੱਝ ਪਲਾਂ ਵਿੱਚ ਹੀ ਉਹ ਕਦੋਂ ਦਾ ਉਸ ਮਰਹਲੇ ’ਤੇ ਪਹੁੰਚਾ ਚੁੱਕਾ ਸੀ। ਜੇ ਉਸ ਵਕਤ ਜਨਤਕ ਸਥਾਨ (ਸਿਨੇਮੇ) ਦੀ ਬਜਾਏ ਅਸੀਂ ਤਨਹਾਈ ਵਿੱਚ ਹੁੰਦੇ ਤਾਂ ਯਕੀਨਨ ਇੱਕ ਦੂਸਰੇ ਦੇ ਸ਼ਰੀਰਾਂ ਦੀਆਂ ਗੁਫਾਵਾਂ ਵਿੱਚ ਗੁਆਚ ਜਾਂਦੇ।
ਫ਼ਿਲਮ ਵਿਚਲਾ ਕਾਮਮਈ ਸੀਨ ਤਾਂ ਕਦੋਂ ਦਾ ਖ਼ਤਮ ਹੋ ਚੁੱਕਿਆ ਸੀ। ਯਕਾਯਕ ਮੈਨੂੰ ਰਜਨੀ ਦਾ ਖ਼ਿਆਲ ਆ ਗਿਆ। ਉਹ ਉੱਤੋਂ ਦੀ  ਆ ਕੇ ਸਾਨੂੰ ਮੂੰਹ ਵਿੱਚ ਮੂੰਹ ਪਾਈ ਬੈਠਿਆਂ ਨੂੰ ਫੜ ਸਕਦੀ ਸੀ। ਰਜਨੀ ਨੇ ਤਾਂ ਆਸਾ-ਪਾਸਾ ਵੀ ਨਹੀਂ ਸੀ ਦੇਖਣਾ, ਮੇਰੀ ਉੱਥੇ ਹੀ ਗੁੱਤਨੀ ਪੁੱਟ ਦੇਣੀ ਸੀ। (ਕਿਉਂਕਿ ਉਹ ਸੁਭਾਅ ਤੋਂ ਬੜੀ ਗੁੱਸੇ ਵਾਲੀ ਸੀ, ਇੱਕਦਮ ਲਾਲ ਮਿਰਚ! ਪਰ ਇਕਬਾਲ ਮੂਹਰੇ ਉਹ ਸ਼ੱਕਰ ਬਣ ਜਾਂਦੀ ਹੁੰਦੀ ਸੀ) ਇਸ ਲਈ ਮੈਂ ਰਗੜੀ ਜਾਣਾ ਸੀ। ਪਾਜ ਖੁੱਲ੍ਹਣ ਦੇ ਡਰੋਂ, ਮੈਂ ਇਕਬਾਲ ਨੂੰ ਛੱਡ ਕੇ ਰਜਨੀ ਦੇ ਆਉਣ ਤੋਂ ਪਹਿਲਾਂ-ਪਹਿਲਾਂ ਮੌਕਾ ਸਾਂਭ ਕੇ ਪਰ੍ਹਾਂ ਆਪਣੀ ਕੁਰਸੀ ’ਤੇ ਇੰਝ ਬੈਠ ਗਈ ਸੀ, ਜਿਵੇਂ ਕੁੱਝ ਹੋਇਆ ਹੀ ਨਹੀਂ ਹੁੰਦਾ।
ਰਜਨੀ ਦੇ ਆਉਣ ਤੱਕ ਮੇਰੀ ਕੁਲਫ਼ੀ ਪਿਘਲ ਕੇ ਚੋਣ ਲੱਗ ਚੁੱਕੀ ਸੀ। ਬਸ, ਉਦੂੰ ਮਗਰੋਂ ਫ਼ਿਲਮ ਮੈਂ ਕੀ ਦੇਖਣੀ ਸੀ? ਅੱਧਾ ਪੌਣਾ ਘੰਟਾਂ ਮੇਰਾ ਧਿਆਨ ਉਨ੍ਹਾਂ ਮੁਹੱਬਤ ਭਰੇ ਸੰਦਲੀ ਪਲਾਂ ਵਿੱਚ ਹੀ ਉਲਝਿਆ ਰਿਹਾ। ਵਾਰ-ਵਾਰ ਮੈਨੂੰ ਉਹ ਮੀਲਾਂ ਲੰਮੀ ਅਟੁੱਟ ਚੁੰਮੀ ਚੇਤੇ ਆਉਂਦੀ ਤੇ ਬਿਨਾਂ ਖਾਧਿਆਂ ਮੇਰੀ ਕੁਲਫ਼ੀ ਖੁਰ-ਖੁਰ ਟਪਕਦੀ ਰਹੀ। 
ਫ਼ਿਲਮ ਖ਼ਤਮ ਹੋਣ ਉਪਰੰਤ ਜਦੋਂ ਅਸੀਂ ਬਾਹਰ ਨਿਕਲ ਰਹੇ ਸੀ ਤਾਂ ਰਜਨੀ ਕਿਤੇ ਮੂਹਰੇ ਨਿਕਲ ਗਈ ਸੀ। ਮੈਂ ਤੇ ਇਕਬਾਲ ਭੀੜ ਵਿੱਚ ਪਿੱਛੇ ਰਹਿ ਗਏ ਸਾਂ। ਉਸ ਸਮੇਂ ਤੱਕ ਮੈਨੂੰ ਇਹੀ ਭਰਮ ਸੀ ਕਿ ਇਕਬਾਲ ਨੇ ਮੈਨੂੰ ਰਜਨੀ ਸਮਝ ਕੇ ਚੁੰਮਿਆ ਸੀ। ਲੇਕਿਨ ਸਚਾਈ ਕੁੱਝ ਹੋਰ ਹੀ ਸੀ। ਜਿਸਨੂੰ ਜਾਣ ਕੇ ਜਿੰਨਾ  ਮੈਨੂੰ ਝਟਕਾ ਲੱਗਿਆ ਉਸ ਤੋਂ ਕਈ ਗੁਣਾਂ ਵੱਧ ਖੁਸ਼ੀ ਵੀ ਹੋਈ ਸੀ। ਉਹ ਅਸਲੀਅਤ ਉਦੋਂ ਉੱਭਰ ਕੇ ਸਾਹਮਣੇ ਆਈ ਜਦੋਂ ਇਕਬਾਲ ਨੇ ਵਾਕਫ਼ਕਾਰਾਂ ਤੋਂ ਅੱਖ ਬਚਾ ਕੇ ਮੇਰੀ ਗੱਲ੍ਹ ਚੁੰਮਦਿਆਂ ਮੈਨੂੰ “ਯੂ ਆਰ ਏ ਵੈਰੀ ਗੁੱਡ ਕਿੱਸਰ, ਸ਼ੈਜ਼।” (ਤੂੰ ਬਹੁਤ ਵਧੀਆ ਚੁੰਮਣਕਾਰਾ ਹੈਂ।) ਕਿਹਾ ਤਾਂ ਆਪਣੀ ਪਰਫੌਰਮੈਂਸ  ਅਤੇ ਕਾਰਨਾਮੇ ਦੀ ਤਾਰੀਫ਼ ਸੁਣ ਕੇ ਮੇਰਾ ਸ਼ਰਮ ਦੀ ਮਾਰੀ ਦਾ ਚਿਹਰਾ ਲਾਲ-ਗੁਲਾਲ ਹੋ ਗਿਆ ਤੇ ਮੈਥੋਂ ਸੰਗਦੀ ਹੋਈ ਤੋਂ ਉਹਦੀ ਸਿਫਤ ਕਰਨ ਲਈ “ਯੂ ਟੂ।” (ਤੂੰ ਵੀ ) ਆਖ ਕੇ ਇਕਬਾਲ ਨੂੰ ਕੌਮਪਲੀਮੈਂਟ  ਵੀ ਨਾ ਦੇ ਹੋਇਆ। 
ਇਉਂ ਉਸ ਪਲ ਤੋਂ ਹੀ ਇਕਬਾਲ ਮੇਰੇ ਦਿਲ ਦੇ ਮਜ਼ਬੂਤ ਕਿਲ੍ਹੇ ਨੂੰ ਫ਼ਤਿਹ ਕਰਕੇ ਆਪਣੀ ਮੁਹੱਬਤ ਦਾ ਝੰਡਾ ਗੱਡ ਗਿਆ ਸੀ। ਮੇਰੇ ਦਿਲ ਦੀ ਉਪਜਾਊ ਧਰਤੀ ਉੱਤੇ ਇਕਬਾਲ ਦੀ ਮੁਹੱਬਤ ਦਾ ਬੀਜ ਭਾਵੇਂ ਡਿੱਗ ਤਾਂ ਬਹੁਤ ਪਹਿਲਾਂ ਹੀ ਗਿਆ ਸੀ। ਪਰ ਉਹ ਯੋਗ ਵਾਤਾਵਰਨ ਅਤੇ ਤਾਪਮਾਨ ਨਾ ਮਿਲਣ ਕਾਰਨ ਹਰਾ ਨਹੀਂ ਸੀ ਹੋਇਆ, ਉਵੇਂ ਬੀਜ ਦੇ ਰੂਪ ਵਿੱਚ ਹੀ ਪਿਆ ਰਿਹਾ ਸੀ। ਤੇ ਉਸ ਪਲ (ਚੁੰਮੀ ਵਾਲੇ ) ਉਸ ਅੰਕੁਰ ਵਿੱਚੋਂ ਪੌਦਾ ਨਿਕਲਣਾ ਆਰੰਭ ਹੋ ਗਿਆ ਸੀ। 
ਰਜਨੀ ਨੂੰ ਆਉਂਦੀ ਦੇਖ ਕੇ ਇਕਬਾਲ ਮੈਨੂੰ “ਐਕਟ ਨੌਰਮਲ” ਆਖ ਕੇ ਮੈਥੋਂ ਪਰ੍ਹੇ ਹੋ ਗਿਆ ਸੀ। ਇਸ ਤੋਂ ਵੱਧ ਉਹਨੂੰ ਕੁੱਝ ਹੋਰ ਕਹਿਣ ਦੀ ਲੋੜ ਵੀ ਨਹੀਂ ਸੀ। ਮੈਂ ਖੁਦ ਸਮਝਦਾਰ ਸੀ ਤੇ ਇਹ ਜਾਣਦੀ ਸੀ ਕਿ ਅੱਗੋਂ ਕੀ ਕਰਨਾ ਸੀ। ਉੱਤੋਂ-ਉੱਤੋਂ ਭਾਵੇਂ ਮੈਂ ਕੁੱਝ ਵੀ ਨਜ਼ਰ ਨਹੀਂ ਸੀ ਆਉਣ ਦਿੱਤਾ, ਪਰ ਅੰਦਰੋਂ ਤਾਂ ਮੈਂ ਸੰਗ ਨਾਲ ਪਾਣੀ ਵਿੱਚ ਪਏ ਪਤਾਸੇ ਵਾਂਗ ਖੁਰਦੀ ਜਾ ਰਹੀ ਸੀ। ਮੈਨੂੰ ਐਨੀ ਲੱਜਾ ਆ ਰਹੀ ਸੀ ਤੇ ਮੈਂ ਇਕਬਾਲ ਨਾਲ ਨਜ਼ਰ ਮਿਲਾਉਣ ਦੀ ਹਿੰਮਤ ਵੀ ਨਹੀਂ ਸੀ ਕਰ ਸਕੀ। ਜਦ ਨੂੰ ਰਜਨੀ ਵੀ ਸਾਡੇ ਨਾਲ ਆ ਰਲੀ ਸੀ। ਅਸੀਂ ਦੋਨੋਂ ਰਜਨੀ ਦੀ ਮੌਜੂਦਗੀ ਵਿੱਚ ਸਧਾਰਨ ਜਿਹੀਆਂ ਗੱਲਾਂ ਕਰਕੇ ਸਭ ਕੁੱਝ ਆਮ ਵਾਂਗ ਹੋਣ ਦਾ ਨਾਟਕ ਕਰਨ ਲੱਗ ਪਏ ਸੀ ਤਾਂ ਕਿ ਰਜਨੀ ਨੂੰ ਕੋਈ ਸ਼ੱਕ ਨਾ ਹੋਵੇ।
  ਸਿਨਮੇ ਤੋਂ ਘਰ ਪਹੁੰਚਦੀ ਹੋਈ ਮੈਂ ਐਨੀ ਜ਼ਿਆਦਾ ਮਦਹੋਸ਼ ਹੋ ਗਈ ਸੀ, ਜਿੰਨਾ ਕਿ ਕੋਈ ਸਵੇਰ ਤੋਂ ਸ਼ਾਮ ਤੱਕ ਪੱਬ ਵਿੱਚ ਬੈਠਾ ਦਾਰੂ ਪੀ ਰਿਹਾ ਬੰਦਾ ਹੁੰਦਾ ਹੈ। ਇਉਂ ਭਾਸਦਾ ਸੀ ਜਿਵੇਂ ਮੇਰੇ ਖੰਭ ਲੱਗ ਗਏ ਹੋਣ ਤੇ ਮੈਂ ਅੰਬਰਾਂ ’ਚ ਹੀ ਉੱਡੀ ਫਿਰਦੀ ਸੀ। ਇੱਕਦਮ ਇਹ ਸਾਰੀ ਦੁਨੀਆਂ ਨਵੀਂ-ਨਵੀਂ ਤੇ ਰੰਗੀਨ ਲੱਗਣ ਲੱਗ ਗਈ ਸੀ। ਖੁਦ ਆਪਣੀ ਹੋਂਦ ਤੋਂ ਵੀ ਮੈਂ ਅਣਜਾਣ ਹੋ ਗਈ ਸੀ। ਸ਼ੀਸ਼ੇ ਵਿੱਚੋਂ ਦੇਖਿਆਂ ਆਪਣਾ ਹੀ ਚਿਹਰਾ ਅਜਨਬੀ ਲੱਗਦਾ ਸੀ। ਉਦਣ ਖਾਣਾ-ਪੀਣਾ ਤਾਂ ਕੀ ਸੀ? ਮੈਨੂੰ ਤਾਂ ਆਪਣੀ ਕੋਈ ਸੁੱਧ-ਬੁੱਧ ਹੀ ਨਹੀਂ ਰਹੀ ਸੀ। ਮੁੜ-ਮੁੜ ਭੁਲੇਖੇ ਪਈ ਜਾ ਰਹੇ ਸਨ, ਜਾਣੀ ਕਿ ਮੇਰੇ ਮਚਲਦੇ ਹੋਂਠਾਂ ਨੂੰ ਆ ਕੇ ਦੁਬਾਰਾ ਫਿਰ ਇਕਬਾਲ ਦੇ ਬੁੱਲ੍ਹ ਛੂਹ ਰਹੇ ਹੋਣ ਤੇ ਇਸ ਕਾਲਪਨਿਕ ਖ਼ਿਆਲ ਦੇ ਆਉਣ ਨਾਲ ਮੇਰੇ ਸਿਰਫ਼ ਬੁੱਲ੍ਹਾਂ ਵਿੱਚ ਹੀ ਨਹੀਂ, ਸਗੋਂ ਸਾਰੇ ਸ਼ਰੀਰ ਵਿੱਚ ਥਰਥਰਾਹਟ ਜਿਹੀ ਪੈਦਾ ਹੋ ਜਾਇਆ ਕਰਦੀ ਸੀ। ਬਿਲਕੁਲ ਉਹੀ ਕੰਬਣੀ ਜੋ ਮੈਂ ਸਿਨੇਮੇ ਹਾਲ ਦੀ ਕੁਰਸੀ ਉੱਤੇ ਬੈਠੀ ਨੇ ਮਹਿਸੂਸ ਕਰੀ ਸੀ। ਮੇਰੇ ਕੰਬਦੇ ਕੁਆਰੇ ਬੁੱਲ੍ਹਾਂ ਨਾਲ ਘਸਰਦੇ ਇਕਬਾਲ ਦੇ ਬੁੱਲ੍ਹਾਂ ਦੀ ਰਗੜ ਨੂੰ ਚੇਤੇ ਕਰਕੇ ਉਹੀ ਮਾਈਂਡ ਬਲੋਇੰਗ ਅਹਿਸਾਸ ਦੁਬਾਰਾ-ਦੁਬਾਰਾ ਵਾਰ-ਵਾਰ ਹੁੰਦਾ ਰਿਹਾ ਸੀ। ਸਾਰੀ ਰਾਤ ਅਜੀਬ ਜਿਹੇ ਨਸ਼ੇ ਨਾਲ ਨਸ਼ਿਆਈ ਹੋਈ ਮੈਂ ਜਾਗ ਕੇ ਸੁਪਨੇ ਦੇਖਦੀ ਰਹੀ ਸੀ। ਕਿਸੇ ਤੋਂ ਸੁਣਿਆ ਸੀ ਕਿ ਜਿੰਨਾ ਚਿਰ ਕਿਸੇ ਕੁੜੀ ਨੂੰ ਮਰਦਾਨਾ ਛੋਹ ਨਾ ਮਿਲੇ ਉਨਾ ਚਿਰ ਉਹ ਔਰਤ ਨਹੀਂ ਬਣ ਸਕਦੀ। ਭਾਵੇਂ ਮੈਨੂੰ ਮਰਦ ਦੀ ਮੁਕੰਮਲ ਪ੍ਰਾਪਤੀ ਅਜੇ ਨਹੀਂ ਸੀ ਹੋਈ। ਪਰ ਤਾਂ ਵੀ ਉਸ ਰਾਤ ਪਹਿਲੀ ਵਾਰ ਆਪਣੇ ਆਪਨੂੰ ਬਾਲੜੀ ਤੋਂ ਇਸਤਰੀ ਬਣਿਆ ਅਨੁਭਵ ਕਰਿਆ ਸੀ। ਪਤਾ ਨਹੀਂ ਉਹ ਰਾਤ ਹੀ ਛੋਟੀ ਸੀ ਜਾਂ ਮੈਨੂੰ ਕੋਈ ਗਲਤੀ ਲੱਗਦੀ ਸੀ। ਬਸ ਇਉਂ ਚੁਟਕੀ ਮਾਰਦਿਆਂ ਬੀਤ ਗਈ ਸੀ।
ਤੜਕਾ ਹੋਏ ਤੋਂ ਮੈਂ ਹੱਢ-ਭੰਨ੍ਹਣੀ ਜਿਹੀ ਮਹਿਸੂਸ ਕੀਤੀ। ਮੱਠਾ-ਮੱਠਾ ਭਖਾ ਜਿਹਾ ਤਾਂ ਰਾਤ ਦਾ ਹੀ ਲੱਗਦਾ ਸੀ। ਪਰ ਮੁਹੱਬਤ ਦੀ ਲੋਰ ਵਿੱਚ ਮੈਂ ਤਾਪ ਨੂੰ ਗੌਲਿਆ ਨਹੀਂ ਸੀ। ਮੇਰੇ ਵਿੱਚ ਮੰਜੇ ਤੋਂ ਉੱਠਣ ਦੀ ਵੀ ਹਿੰਮਤ ਨਹੀਂ ਸੀ। ਸਾਰਾ ਸ਼ਰੀਰ ਝੂਠਾ ਜਿਹਾ ਹੋਇਆ ਪਿਆ ਸੀ। ਸ਼ਾਇਦ ਉਨੀਂਦੇ ਅਤੇ ਥਕਾਵਟ ਦਾ ਸਿੱਟਾ ਸੀ। ਜਾਂ ਗਰਮ-ਸਰਦ ਹੋ ਗਈ ਹੋਵਾਂਗੀ। ਸਕੂਲ ਜਾਣ ਲਈ ਜਿਸ ਵਕਤ ਤੱਕ ਮੈਂ ਤਿਆਰ ਹੋ ਜਾਇਆ ਕਰਦੀ ਸੀ, ਜਦ ਉਸ ਵੇਲੇ ਤੱਕ ਮੈਂ ਹੇਠਾਂ ਨਾ ਪਹੁੰਚੀ ਤਾਂ ਅੰਮੀ ਮੈਨੂੰ ਹਾਕ ਮਾਰਨ ਉੱਪਰ ਮੇਰੇ ਕਮਰੇ ਵਿੱਚ ਆ ਗਈ।
ਮੈਨੂੰ ਜਗਾਉਣ ਲੱਗੀ ਅੰਮੀ ਦਾ ਕਿਤੇ ਮੇਰੇ ਜਿਸਮ ਨੂੰ ਹੱਥ ਲੱਗ ਗਿਆ। ਸਾਰਾ ਪਿੰਡਾ ਮੇਰਾ ਤੰਦੂਰ ਦੀ ਤਰ੍ਹਾਂ ਤਪਦਾ ਪਿਆ ਸੀ। ਰੰਗ ਵੀ ਬਦਲ ਕੇ ਹਲਦੀ ਵਰਗਾ ਹੋਇਆ ਪਿਆ ਸੀ। ਅੰਮੀ ਨੇ ਥਰਮਾਮੀਟਰ ਲਾ ਕੇ ਜਾਂਚਿਆ ਤਾਂ ਮੈਨੂੰ ਇੱਕ ਸੌ ਪੰਜ ਡਿਗਰੀ ਬੁਖਾਰ ਚੜ੍ਹਿਆ ਹੋਇਆ ਸੀ। ਇੱਕ ਸਿਹਤਮੰਦ ਮਨੁੱਖੀ ਸ਼ਰੀਰ ਦਾ ਤਾਪਮਾਨ 984 ਫਾਰਨਹਾਈਟ ਹੁੰਦਾ ਹੈ। ਸਾਡੇ ਸ਼ਰੀਰ ਵਿੱਚ ਹਰ ਸਮੇਂ ਰਸਾਇਣਕ ਕਿਰਿਆਵਾਂ ਹੁੰਦੀਆਂ ਰਹਿੰਦੀਆਂ ਹਨ, ਜਿਸ ਨਾਲ ਤਾਪ ਊਰਜਾ ਪੈਦਾ ਹੁੰਦੀ ਹੈ। ਸਾਡਾ ਦਿਮਾਗ ਅਤੇ ਚਮੜੀ ਉਸ ਤਾਪ ਊਰਜਾ ਨੂੰ ਵੱਸ ਵਿੱਚ ਰੱਖਣ ਦਾ ਕੰਮ ਕਰਦੇ ਹਨ। ਸ਼ਰੀਰ ਅੰਦਰ ਕੀਟਾਣੂ ਹਮਲਾ ਕਰ ਦੇਣ ਤਾਂ ਜਿਸਮ ਦੇ ਸੈੱਲਾਂ ਵਿੱਚ ਪਾਈਰੋਜ਼ਨ ਨਾਂ ਦਾ ਤੱਤ ਪੈਦਾ ਹੋ ਜਾਂਦਾ ਹੈ। ਜਿਸ ਕਾਰਨ ਤਾਪਮਾਨ ਕਾਬੂ ਵਿੱਚ ਨਹੀਂ ਰਹਿੰਦਾ ਅਤੇ ਵਧਣ ਲੱਗ ਜਾਂਦਾ ਹੈ। ਤਾਪਮਾਨ ਦੇ ਵਾਧੇ ਨੂੰ ਬੁਖਾਰ ਕਿਹਾ ਜਾਂਦਾ ਹੈ। ਬੁਖਾਰ ਹੋਇਆ ਦੇਖ ਕੇ ਅੰਮੀ ਨੇ ਮੈਨੂੰ ਸਕੂਲ ਜਾਣ ਤੋਂ ਰੋਕ ਦਿੱਤਾ। 
ਆਮ ਨਿਆਣਿਆਂ ਵਾਂਗ ਭਾਵੇਂ ਮੈਂ ਪਹਿਲਾਂ ਵੀ ਸਕੂਲ ਤੋਂ ਕਦੇ ਨਹੀਂ ਸੀ ਭੱਜੀ। ਪਰ ਉਸ ਦਿਹਾੜੇ ਤਾਂ ਸਕੂਲ ਮੈਨੂੰ ਹੋਰ ਵੀ ਜ਼ਿਆਦਾ ਖਿੱਚ ਪਾ ਰਿਹਾ ਸੀ। ਮੈਂ ਵਾਰ-ਵਾਰ ਸਕੂਲ ਜਾਣ ਦੀ ਜ਼ਿੱਦ ਕਰੀ ਜਾ ਰਹੀ ਸੀ। ਅੰਮੀ ਅਤੇ ਅੱਬੂ ਦੀਆਂ ਝਿੜਕਾਂ ਅੱਗੇ ਮੇਰੀ ਇੱਕ ਨਾ ਚੱਲੀ। ਮੈਂ ਬਥੇਰਾ ਕਿਹਾ, “ਮੈਂ ਠੀਕ ਹਾਂ। ਮੈਨੂੰ ਕੁੱਝ ਨਹੀਂ ਹੋਇਆ। -ਮੈਨੂੰ ਜਾ ਲੈਣ ਦੋ।” ਲੇਕਿਨ ਉਨ੍ਹਾਂ ਨੇ ਮੇਰੀ ਕੋਈ ਨਾ ਸੁਣੀ। ਗੁੱਸੇ ਨਾਲ ਚਾਦਰ ਵਿੱਚ ਮੂੰਹ-ਸਿਰ ਲਕੋ ਕੇ ਮੈਂ ਸਾਰਾ ਦਿਨ ਪਈ ਰਹੀ। ਮੇਰੀ ਤਿਮਾਰਦਾਰੀ ਕਰਨ ਲਈ ਅੰਮੀ ਵੀ ਕੰਮ ’ਤੇ ਨਹੀਂ ਸੀ ਗਈ ਤੇ ਘਰੇ ਰਹਿ ਕੇ ਹੀ ਕੱਪੜੇ ਸਿਉਂਦੀ ਰਹੀ ਸੀ। ਕਈ ਮਰਤਬਾ ਅੰਮੀ ਮੈਨੂੰ ਖਾਣ-ਪੀਣ ਲਈ ਪੁੱਛਣ ਆਈ। ਹਿਰਖ ਵਿੱਚ ਮੈਂ ਕੁੱਝ ਨਾ ਲਿਆ। ਇੱਥੋਂ ਤੱਕ ਕੇ ਦਵਾਈ ਵੀ ਨਹੀਂ ਸੀ ਖਾਧੀ। ਅੰਮੀ ਨੇ ਸਮਝਿਆਂ ਸ਼ਾਇਦ ਬੁਖਾਰ ਦੀ ਵਜ੍ਹਾ ਨਾਲ ਮੇਰੀ ਭੁੱਖ ਮਰ ਗਈ ਹੋਵੇਗੀ। ਪੂਰਾ ਦਿਨ ਮੈਂ ਅੰਨ-ਜਲ ਨੂੰ ਸੁੰਘ ਕੇ ਵੀ ਨਾ ਦੇਖਿਆ, ਖਾਣਾ ਤਾਂ ਪਰ੍ਹੇ ਦੀ ਗੱਲ ਰਹੀ। 
ਸ਼ਾਮ ਨੂੰ ਮਜਬੂਰੀਵਸ ਮੈਨੂੰ ਦਵਾਈ ਖਾਣੀ ਪਈ ਸੀ, ਕਿਉਂਕਿ ਦਵਾਈ ਲਿਆ ਕੇ ਅੰਮੀ ਮੇਰੇ ਸਿਰਹਾਣੇ ਮੇਰਾ ਸਿਰ ਘੁੱਟਣ ਬੈਠ ਗਈ ਸੀ। ਫਸੀ ਹੋਈ ਨੂੰ ਮੈਨੂੰ ਅੰਮੀ ਦੇ ਸਾਹਮਣੇ ਕੌੜੀਆਂ-ਕੌੜੀਆਂ ਗੋਲੀਆਂ ਖਾਣੀਆਂ ਪਈਆਂ ਜੋ ਕਿ ਅਕਾਰ ਵਿੱਚ ਵੀ ਪੌਂਡ ਦੇ ਸਿੱਕੇ ਜਿੱਡੀਆਂ ਸਨ।
ਦੂਜੇ ਦਿਨ ਬੁਖਾਰ ਘਟਣ ਦੀ ਬਜਾਏ ਵੱਧ ਗਿਆ ਸੀ। ਪਿਛਲੇ ਦਿਨ ਜਿਹੜੀ ਦਵਾਈ ਮੈਂ ਲਈ ਸੀ। ਉਹਨੇ ਵੀ ਕੋਈ ਅਸਰ ਕੀਤਾ ਨਹੀਂ ਸੀ ਲੱਗਦਾ। ਅੱਬਾ ਡਾਕਟਰ ਤੋਂ ਵਧੇਰੇ ਅਸਰਦਾਰ ਅਤੇ ਵਧੀਆ ਹੋਰ ਦਵਾਈ ਲੈ ਕੇ ਆਏ। ਉਦੋਂ ਤੱਕ ਮੈਂ ਜਾਣ ਗਈ ਸੀ ਕਿ ਅਰੋਗ ਹੋਣ ਲਈ ਮੈਨੂੰ ਦਵਾਈ ਖਾਣੀ ਅਵੱਸ਼ਕ ਹੈ। ਮੈਂ ਡਾਕਟਰ ਦੀ ਦੱਸੀ ਮਿਕਦਾਰ ਨਾਲੋਂ ਦਵਾਈ ਦੀ ਦੂਣੀ ਖੁਰਾਕ ਲੈਣ ਲੱਗ ਪਈ ਸੀ ਤਾਂ ਕਿ ਮੈਂ ਜਲਦੀ ਤੋਂ ਜਲਦੀ ਠੀਕ ਹੋ ਜਾਵਾਂ। 
ਦੂਜੇ ਰੋਜ਼ ਦੀ ਸਵੇਰ ਤਾਈਂ ਬੁਖਾਰ ਉਵੇਂ ਹੀ ਖੜ੍ਹਾ ਸੀ। ਇਉਂ ਹੀ ਤੀਜੇ, ਚੌਥੇ, ਪੰਜਵੇਂ ਅਤੇ ਕਈ ਦਿਨ ਤਾਪ ਨਾ ਲੱਥਿਆ। ਜਿੰਨਾ ਮੈਂ ਤੰਦਰੁਸਤ ਹੋਣਾ ਚਾਹੁੰਦੀ, ਓਨਾ ਮੇਰਾ ਬੁਖਾਰ ਦਿਨੋਂ-ਦਿਨ ਵਿਗੜਦਾ ਗਿਆ। ਡਾਕਟਰ ਸਬਸਕਰਿਪਸ਼ਨ ਸਲਿੱਪ (ਦਵਾਈ ਵਾਲੀ ਪਰਚੀ) ’ਤੇ ਅੰਗਰੇਜ਼ੀ ਅੱਖਰ ਆਰ ਦੇ ਪੈਰ ਵਿੱਚ ਐਕਸ ਲਿਖ ਕੇ ਦਿੰਦਾ, ਜਿਸਦਾ ਕਿ ਅਰਥ ਹੁੰਦਾ ਸੀ ਕਿ ਮੈਂ ਅਰਦਾਸ ਕਰਦਾ ਹਾਂ ਅਤੇ ਅਸੀਸ ਦਿੰਦਾ ਹਾਂ ਕਿ ਤੁਸੀਂ ਇਸ ਦਵਾਈ (ਜਿਹੜੀ ਮੈਂ ਲਿਖੀ ਹੈ) ਦਾ ਸੇਵਨ ਕਰਕੇ ਜਲਦੀ ਠੀਕ ਹੋ ਜਾਵੋਂ।  
ਅੱਬਾ ਨੇ ਕਿਸੇ ਹਕੀਮ ਕੋਲੋਂ ਵੀ ਪੁੜੀਆਂ ਵਿੱਚ ਕੋਈ ਦਵਾਈ ਲਿਆ ਕੇ ਦਿੱਤੀ ਸੀ। ਅੰਮੀ ਨੇ ਆਈਤਾਂ ਪੜ੍ਹ-ਪੜ੍ਹ ਫੂਕਾਂ ਵੀ  ਮਾਰੀਆਂ ਸਨ। ਦਮ ਕੀਤਾ ਸੀ। ਇੰਡੀਆ ਦੇ ਕਿਸੇ ਪੰਡਤ ਤੋਂ ਮੰਤਰਾਂ ਵਾਲਾ ਮੇਰੇ ਡੌਲੇ ਉੱਤੇ ਬੰਨ੍ਹਣ ਲਈ ਕੋਈ ਤਵੀਤ ਵੀ ਲਿਆਂਦਾ ਸੀ ਤੇ ਪਾਕਿਸਤਾਨ ਤੋਂ ਆਏ ਕਿਸੇ ਫਕੀਰ ਤੋਂ ਆਬ--ਏ-ਜ਼ਮਜ਼ਮ ਵੀ ਮੰਗਵਾ ਕੇ ਮੈਨੂੰ ਪਿਲਾਇਆ ਗਿਆ ਸੀ! ਲੇਕਿਨ ਇਹ ਸਾਰੀਆਂ ਤਦਬੀਰਾਂ ਫਜ਼ੂਲ ਗਈਆਂ ਸਨ। ਕੋਈ ਚੀਜ਼ ਵੀ ਮੇਰਾ ਬੁਖਾਰ ਉਤਾਰ ਨਹੀਂ ਸੀ ਸਕੀ। ਚਿਕਿਤਸਾ ਦੇਵ ਐਸਕਉਲੈਪਿਸ ਦਾ ਪੂਰਾ ਜ਼ੋਰ ਲੱਗਿਆ ਪਿਆ ਸੀ ਤੇ ਸਿਹਤ ਦੀ ਦੇਵੀ ਹਾਇਜੀਆ ਕਿਸੇ ਵੀ ਢੰਗ ਦੁਆਰਾ ਮੇਰੇ ’ਤੇ ਮਿਹਰਬਾਨ ਨਹੀਂ ਸੀ ਹੋਈ। ਜਿਵੇਂ ਉਹ ਸ਼ਿਅਰ ਹੈ ਨਾ? -ਮਰਜ਼-ਏ-ਇਸ਼ਕ ਪਰ ਰਹਿਮਤ ਖੁਦਾ ਕੀ। ਮਰਜ਼ ਬੜਤਾ ਗਿਆ ਜੂੰ ਜੂੰ ਦਵਾ ਕੀ। ਬਸ ਇੰਨ-ਬਿੰਨ ਉਹੀ ਗੱਲ ਹੋਈ ਸੀ ਮੇਰੀ ਵੀ। ਜਿੰਨਾ ਉਪਚਾਰ ਕਰਦੀ ਰੋਗ ਉਨਾ ਵੱਧਦਾ ਜਾਂਦਾ। ਦੋ ਤਿੰਨ ਹਫਤੇ ਮੈਨੂੰ ਜਿਹਮਤ ਵਿੱਚ ਲੇਟਿਆਂ ਲੰਘ ਗਏ ਸਨ। ਮਾਪਿਆਂ ਨੇ ਮੇਰੇ ’ਤੇ ਸ਼ਰਤ ਲਾਈ ਹੋਈ ਸੀ ਕਿ ਜਦ ਤੱਕ ਮੈਂ ਮੁਕੰਮਲ ਤੌਰ ’ਤੇ ਰਾਜ਼ੀ ਨਾ ਹੋ ਜਾਵਾਂ, ਉਨਾ ਚਿਰ ਤੱਕ ਅਰਾਮ ਕਰਨ ਲਈ ਘਰੇ ਹੀ ਰਹਾਂ। ਮੈਂ ਬਿਲਕੁਲ ਵੀ ਦਰੋਂ ਬਾਹਰ ਨਹੀਂ ਸੀ ਜਾ ਸਕਦੀ। ਨਾ ਹੀ ਆਗਿਆ ਸੀ ਤੇ ਨਾ ਹੀ ਮੇਰੇ ਵਿੱਚ ਤਾਕਤ। ਤਾਪ ਨੇ ਸਾਰਾ ਵਜੂਦ ਭੰਨਿਆ ਪਿਆ ਸੀ। ਬਿਮਾਰੀ ਨੇ ਸਾਰੀ ਸੱਤਿਆ ਸੂਤ ਲਈ ਸੀ। 
ਦੂਜੇ-ਤੀਜੇ ਦਿਨ ਮਗਰੋਂ ਡਾਕਟਰ ਮੈਨੂੰ ਘਰੇ ਦੇਖਣ ਆਉਂਦਾ ਹੁੰਦਾ ਸੀ। ਮੇਰੀਆਂ ਸਹੇਲੀਆਂ ਵੀ ਮੇਰੀ ਖ਼ਬਰ ਲੈਣ ਆਉਂਦੀਆਂ ਹੁੰਦੀਆਂ ਸਨ। ਉਨ੍ਹਾਂ ਤੋਂ ਪਤਾ ਲੱਗਦਾ ਹੁੰਦਾ ਸੀ ਕਿ ਇਕਬਾਲ ਉਨ੍ਹਾਂ ਤੋਂ ਮੇਰੀ ਤਬੀਅਤ ਬਾਰੇ ਅਕਸਰ ਪੁੱਛਦਾ ਰਹਿੰਦਾ ਹੁੰਦਾ ਸੀ। ਕਿਉਂਕਿ ਆਪ ਤਾਂ ਉਹ ਮੇਰੇ ਘਰੇ ਨਹੀਂ ਸੀ ਆ ਸਕਦਾ ਤੇ ਨਾ ਹੀ ਫੋਨ ਕਰ ਸਕਦਾ ਸੀ। ਇੱਕ ਸਹੇਲੀ ਦੇ ਹੱਥ ਇਕਬਾਲ ਨੇ ਮੈਨੂੰ ਛੇਤੀ ਆਰੋਗ ਹੋਣ ਅਤੇ ਸ਼ੁਭ ਇਛਾਵਾਂ ਦਾ ਗੈੱਟ ਵੈੱਲ ਸੂਨ  ਵਾਲਾ ਨਿਹਾਇਤ ਹੀ ਖ਼ੂਬਸੂਰਤ ਕਾਰਡ ਵੀ ਭੇਜਿਆ ਸੀ। ਮੈਂ ਵੀ ਸਹੇਲੀਆਂ ਦੇ ਰਾਹੀਂ ਉਸਨੂੰ ਸ਼ੁਕਰਾਨੇ ਦਾ ਪੱਤਰ ਘੱਲਿਆ ਸੀ। ਧੰਨਵਾਦ ਦੇ ਦੋ ਸ਼ਬਦ ਥੈਂਕ ਯੂ  ਤੋਂ ਸਿਵਾਏ ਮੈਂ ਜਾਣ ਬੁੱਝ ਕੇ ਹੋਰ ਕੁੱਝ ਨਹੀਂ ਸੀ ਲਿਖਿਆ। ਮੈਨੂੰ ਡਰ ਸੀ ਕਿ ਸਹੇਲੀਆਂ ਮੇਰੀ ਚਿੱਠੀ ਕਿੱਧਰੇ ਰਾਹ ਵਿੱਚ ਖੋਲ੍ਹ ਕੇ ਹੀ ਨਾ ਪੜ੍ਹ ਲੈਣ। ਕੁੱਝ ਦੇਰ ਲਈ ਇਕਬਾਲ ਨਾਲ ਆਪਣੇ ਸੰਬੰਧਾਂ ਨੂੰ ਮੈਂ ਗੁਪਤ ਹੀ ਰੱਖਣਾ ਚਾਹੁੰਦੀ ਸੀ। ਘੱਟੋ-ਘੱਟ ਉਸ ਵਕਤ ਤੱਕ ਜਦੋਂ ਤਾਈਂ ਸਾਡੀ ਮੁਹੱਬਤ ਦੀ ਗੱਡੀ ਆਪਣੀ ਲੀਹ ਉੱਤੇ ਨਹੀਂ ਸੀ ਪੈ ਜਾਂਦੀ।
ਇਕਬਾਲ ਦੇ ਕਾਰਡ ਨੂੰ ਮੈਂ ਹਰ ਵੇਲੇ ਆਪਣੇ ਸਿਰਹਾਣੇ ਥੱਲੇ ਰੱਖਦੀ ਅਤੇ ਰਾਤ ਨੂੰ ਆਪਣੀ ਹਿੱਕ ਨਾਲ ਲਾ ਕੇ ਸੌਂਦੀ। ਦਿਨ ਵਿੱਚ ਕਈ-ਕਈ ਵਾਰ ਉਹਨੂੰ ਚੁੰਮਦੀ ਤੇ ਕਲਪਨਾ ਕਰਦੀ ਜਿਵੇਂ ਮੈਂ ਕਾਗ਼ਜ਼ ਦੇ ਟੁੱਕੜੇ ਨੂੰ ਨਹੀਂ ਬਲਕਿ ਇਕਬਾਲ ਨੂੰ ਚੁੰਮ ਰਹੀ ਹੋਵਾਂ। ਇੰਝ ਇਕਬਾਲ ਦੀ ਮੁਹੱਬਤ ਦਿਨ ਰਾਤ ਮੇਰੇ ਦਿਲੋ-ਓ-ਦਿਮਾਗ ਨੂੰ ਜਕੜਦੀ ਜਾ ਰਹੀ ਸੀ। ਜਿਵੇਂ ਕਹਿੰਦੇ ਹੁੰਦੇ ਨੇ, ਵਿਹਲਾ ਦਿਮਾਗ ਸ਼ੈਤਾਨ ਦਾ ਘਰ। ਮੈਂ ਵੀ ਦਿਨ ਰਾਤ ਵਿਹਲੀ ਪਈ ਨੇ ਇਕਬਾਲ ਬਾਰੇ ਸੋਚੀ ਜਾਣਾ ਤੇ ਖੁਦ ਹੀ ਆਪਣੇ ਅੰਗਾਂ ’ਤੇ ਹੱਥ ਫੇਰ-ਫੇਰ ਕੇ ਆਪਣੇ ਆਪਨੂੰ ਉਤੇਜਿਤ ਕਰਦੀ ਰਿਹਾ ਕਰਨਾ। ਅਜਿਹਾ ਕਰਨ ਦਾ ਮਕਸਦ ਤਾਂ ਮੇਰਾ ਆਪਣੀ ਜਿਣਸੀ ਭੁੱਖ ਨੂੰ ਠੱਲ੍ਹ ਪਾਉਣਾ ਹੁੰਦਾ ਸੀ। ਕਿੰਤੂ ਇਸ ਨਾਲ ਮੇਰੀ ਵਾਸਨਾ ਹੋਰ ਵੀ ਭੜਕ ਜਾਂਦੀ ਸੀ। ਉਸ ਵਕਤ ਮੇਰੀਆਂ ਇਹੀ ਖੁਹਾਇਸ਼ਾਂ ਹੁੰਦੀਆਂ ਸਨ ਕਿ ਮੈਂ ਮੰਜੇ ’ਤੇ ਇੱਕਲੀ ਹੀ ਨਾ ਪਈ ਹੋਵਾਂ, ਬਲਕਿ ਇਕਬਾਲ ਵੀ ਮੇਰੇ ਨਾਲ ਪਿਆ ਹੋਵੇ। ਉਹ ਵੀ ਸਾਰੀ-ਸਾਰੀ ਰਾਤ ਮੇਰੇ ਸੰਗ ਜਾਗਦਾ ਰਹੇ ਤੇ ਮੇਰੇ ਬਦਨ ਨਾਲ ਖੇਡੇ। ਮੇਰੇ ਵਜੂਦ ਦਾ ਵਸਤਰ ਧਾਰਨ ਕਰੇ। ਮੇਰੀ ਕੱਚੀ, ਕੋਰੀ, ਕੰਚਨ ਅਤੇ ਕਵਾਰੀ ਕਾਇਆ ਨੂੰ ਮਾਣੇ ਅਤੇ ਹੰਢਾਵੇ।
ਮੇਰੇ ਦਿਲ ਵਿੱਚ ਉੱਗਿਆ ਇਕਬਾਲ ਦੇ ਪਿਆਰ ਦਾ ਬੂਟਾ ਫੈਲਦਾ ਹੋਇਆ ਦਰੱਖਤ ਬਣਦਾ ਜਾ ਰਿਹਾ ਸੀ। ਉਸਨੇ ਬਹੁਤ ਸਾਰੀਆਂ ਟਾਹਣੀਆਂ ਅਤੇ ਪੱਤੇ ਕੱਢ ਕੇ ਆਪਣਾ ਪਸਾਰ ਅਤੇ ਅਕਾਰ ਵਧਾ ਕੇ ਰੁੱਖ ਦਾ ਰੂਪ ਧਾਰ ਲਿਆ ਸੀ। ਉਸ ਬੂਟੇ ਨੂੰ ਵੱਧਣ ਅਤੇ ਰੁੱਖ ਬਣਨ ਵਿੱਚ ਮੇਰੀਆਂ ਸਰੀਰਕ ਜ਼ਰੂਰਤਾਂ ਨੇ ਸਹਾਈ ਹੋ ਕੇ ਖਾਦ ਦਾ ਕੰਮ ਕੀਤਾ ਸੀ। 
ਜੰਗਲੀ ਜਾਨਵਰਾਂ ਬਾਰੇ ਮੈਂ ਇੱਕ ਡਾਕੂਮੈਂਟਰੀ ਫ਼ਿਲਮ ਦੇਖੀ ਸੀ। ਵਣ ਵਿੱਚ ਫਿਰਦੀ ਸ਼ੇਰਨੀ ਦੇ ਅੰਦਰ ਜਦੋਂ ਕਾਮ ਭੁੱਖ ਜਾਗਦੀ ਹੈ ਤਾਂ ਉਹ ਸ਼ੇਰ ਮੂਹਰੇ ਲਿਟਣ ਲੱਗ ਜਾਂਦੀ ਹੈ। ਖੁਰਾਂ ਨਾਲ ਮਿੱਟੀ ਪੱਟ ਕੇ ਖੌਰੂ ਪਾਉਂਦੀ ਹੈ। ਆਪਣੀ ਤਰਫ਼ੋਂ ਉਹ ਸ਼ੇਰ ਨੂੰ ਕ੍ਰਿੜਾ ਲਈ ਸੱਦਾ ਦੇ ਰਹੀ ਹੁੰਦੀ ਹੈ।  ਐਨਾ ਕਰਨ ’ਤੇ ਵੀ ਜੇਕਰ ਸ਼ੇਰ ਉਸਦਾ ਨਿਮੰਤਰਣ ਸਵਿਕਾਰ ਨਾ ਕਰਦਾ ਤਾਂ ਉਹ ਦਹਾੜਨ ਲੱਗ ਜਾਂਦੀ ਤੇ ਸ਼ੇਰ ਨਾਲ ਲੜਨਾ ਸ਼ੁਰੂ ਕਰ ਦਿੰਦੀ। ਕਈ ਵਾਰ ਤਾਂ ਉਹ ਸ਼ੇਰ ਨੂੰ ਨਹੁੰਦਰਾਂ ਅਤੇ ਦੰਦ ਮਾਰ ਕੇ ਜ਼ਖ਼ਮੀ ਵੀ ਕਰ ਦਿੰਦੀ ਹੈ। ਕਾਮ ਜਦੋਂ ਦਿਮਾਗ ਨੂੰ ਚੜ੍ਹ ਜਾਵੇ ਤਾਂ ਜਾਨਵਰਾਂ ਤੋਂ ਵੀ ਆਪਣੇ ਆਪ ਨੂੰ ਨਹੀਂ ਸਾਂਭ ਹੁੰਦਾ। ਮੇਰੀ ਹਾਲਤ ਵੀ ਇੰਨ-ਬਿੰਨ ਉਸ ਕਾਮਣੀ ਸ਼ੇਰਨੀ ਵਰਗੀ ਹੀ ਹੋਈ ਪਈ ਸੀ। ਮੈਂ ਵੀ ਉਵੇਂ ਮੰਜੇ ’ਤੇ ਪਈ ਲਿਟਦੀ ਹੁੰਦੀ ਸੀ। ਮੇਰਾ ਜੀਅ ਕਰਦਾ ਸੀ ਮੈਂ ਮੁੱਕੀਆਂ ਮਾਰ-ਮਾਰ ਕੰਧਾਂ ਭੰਨ ਦੇਵਾਂ। ਆਪਣੇ ਵਸਤਰ ਪਾੜ ਸੁੱਟਾਂ। ਮੇਰੇ ਅੰਦਰ ਸਿਰਫ਼ ਇੱਕੋ-ਇੱਕ ਇੱਛਾ ਸੀ, ਭੋਗਣ ਅਤੇ ਭੋਗੇ ਜਾਣ ਦੀ। 
ਸਾਰੀ ਦੁਨੀਆਂ ਮੰਨਦੀ ਹੈ ਕਿ ਕਾਮ ਇੱਕ ਸੁਪਰੀਮ ਪਾਵਰ  ਹੈ। ਇਸਦੇ ਵੇਗ ਅੱਗੇ ਕੋਈ ਨਹੀਂ ਠਹਿਰ ਸਕਦਾ। ਇਨਸਾਨ ਅੰਨ੍ਹਾਂ ਹੋ ਕੇ ਰਹਿ ਜਾਂਦਾ ਹੈ। ਰਿਸ਼ਤੇ ਨਾਤੇ ਕੁੱਝ ਨਹੀਂ ਦਿਸਦੇ। ਰਿਗਵੇਦ ਦੇ ਦਸਵੇਂ ਮੰਡਲ ਵਿੱਚ ਯਮ ਅਤੇ ਯਮੀ ਦੀ ਕਥਾ ਆਉਂਦੀ ਹੈ। ਯਮੀ ਆਪਣੇ ਸਕੇ ਭਰਾ ਨੂੰ ਸਮੁੰਦਰ ਦੇ ਕਿਨਾਰੇ ਆਪਣੇ ਨਾਲ ਸੈਕਸ ਕਰਨ ਲਈ ਉਕਸਾਉਂਦੀ ਹੈ। ਯਯਾਤੀ ਰਿਸ਼ੀ ਆਪਣੀ ਪੁੱਤਰੀ ਦੀ ਸੇਜ ਹੰਢਾਉਂਦਾ ਹੈ। ਲੂਣਾ ਆਪਣੇ ਸੌਤੇਲੇ ਪੁੱਤਰ ਪੂਰਨ ਉੱਤੇ ਮੋਹਿਤ ਹੋ ਕੇ ਉਸਨੂੰ ਕਾਮ ਦਾ ਸੱਦਾ ਦਿੰਦੀ ਹੈ। ਜਦੋਂ ਜਵਾਨ ਪੂਰਨ ਅੜਿੱਕੇ ਨਹੀਂ ਚੜ੍ਹਦਾ ਤਾਂ ਤੋਹਮਤ ਲਾ ਕੇ ਲੂਣਾ ਆਪਣੇ ਬੁੱਢੇ ਪਤੀ ਸਲਵਾਨ ਤੋਂ ਉਸਨੂੰ ਟੋਟੇ- ਟੋਟੇ ਕਰਵਾ ਕੇ ਖੂਹ ਵਿੱਚ ਸੁੱਟਵਾ ਦਿੰਦੀ ਹੈ। ਗੁਰਪਤਨੀਆਂ ਅਤੇ ਗੁਰੂਪੁੱਤਰੀਆਂ  ਨਾਲ ਆਸ਼ਰਮਾਂ ਵਿੱਚ ਰਿਸ਼ੀ ਰਾਸ ਲੀਲਾ ਖੇਡਦੇ ਰਹੇ ਸਨ। ਵਿਸ਼ਵਾਮਿੱਤਰ ਆਪਣਾ ਤਪ ਭੰਗ ਕਰਵਾ ਕੇ ਮੇਨਕਾ ਨਾਲ ਕਾਮ ਖੇਡ ਵਿੱਚ ਮਸਤ ਹੋ ਗਿਆ ਸੀ। ਪੁਰਾਣੇ ਸ਼ਾਸਤਰ ਅਤੇ ਗ੍ਰੰਥ ਭਰੇ ਪਏ ਹਨ ਐਸੀ ਉਦਾਹਰਣਾਂ ਨਾਲ। ਇਹਨਾਂ ਸਭ ਕਹਾਣੀਆਂ ਨੂੰ ਮੈਂ ਮੰਨੋਰੰਜਨ ਲਈ ਘੜੀਆਂ ਗਈਆਂ ਗਾਲਪਨਿਕ ਅਤੇ ਕਾਲਪਨਿਕ ਕਥਾਵਾਂ ਤੋਂ ਵੱਧ ਕੋਈ ਮਾਨਤਾ ਨਹੀਂ ਸੀ ਦਿੰਦੀ। ਪਰ ਜਿਵੇਂ ਕਹਿੰਦੇ ਹੁੰਦੇ ਹਨ ਕਿ, ਜਿਸ ਤਨ ਲਾਗੇ, ਸੋ ਤਨ ਜਾਣੇ। ਕੋਈ ਨਾ ਜਾਣੇ ਪੀੜ ਪਰਾਈ। ਸੋਈ ਜਦੋਂ ਉਹਨਾਂ ਹਾਲਤਾਂ ਅਤੇ ਅਵਸਥਾਵਾਂ ਵਿੱਚੋਂ ਮੈਂ ਆਪ ਗੁਜ਼ਰੀ ਤਾਂ ਜਾ ਕੇ ਮੈਂ ਸਰੀਰਕ ਲੋੜ ਦੀ ਅਹਿਮੀਅਤ, ਵਾਸਨਾ ਦੇ ਮਹੱਤਵ ਅਤੇ ਕਾਮ ਦੀ ਸ਼ਕਤੀ ਨੂੰ ਅੱਛੀ ਤਰ੍ਹਾਂ ਸਮਝ ਸਕੀ ਸੀ।
ਕਈ ਵਾਰ ਤਾਂ ਡੈਸਪਰੇਟ (ਉਤਾਹੂ) ਹੋਈ ਮੈਂ ਇੱਥੋਂ ਤੱਕ ਵੀ ਸੋਚ ਜਾਂਦੀ ਹੁੰਦੀ ਸੀ ਕਿ ਮੇਰੇ ਪਰਿਵਾਰ ਦੇ ਸਾਰੇ ਜੀਅ ਮਰ ਜਾਣ ਤੇ ਮੈਂ ਇਕੱਲੀ ਰਹਿ ਜਾਵਾਂ ਤਾਂ ਕਿ ਬਿਨਾਂ ਕਿਸੇ ਰੋਕ-ਟੋਕ ਅਤੇ ਡਰ-ਡੁੱਕਰ ਦੇ ਮੈਂ ਜਦੋਂ ਜੀਅ ਚਾਹੇ ਉਦੋਂ ਇਕਬਾਲ ਨੂੰ ਤਲਬ ਕਰ ਕੇ ਆਪਣੀ ਜਿਣਸੀ ਲੋੜ ਪੂਰੀ ਕਰ ਲਿਆ ਕਰਾਂ।
ਇਨ੍ਹਾਂ ਦਿਨਾਂ ਵਿੱਚ ਇਕਬਾਲ ਬੇਸ਼ੱਕ ਮੇਰੀਆਂ ਅੱਖਾਂ ਸਾਹਵੇਂ ਨਹੀਂ ਸੀ ਹੁੰਦਾ। ਫਿਰ ਵੀ ਮੈਂ ਉਸਦੇ ਪਿਆਰ ਵਿੱਚ ਇਉਂ ਜਕੜੀ ਜਾ ਰਹੀ ਸੀ, ਜਿਵੇਂ ਇਕੱਠੇ ਕਰੇ ਬਿਸਤਰੇ ਵਿੱਚ ਸਿਰਹਾਣਾ ਲਿਪਟਿਆ ਹੁੰਦਾ ਹੈ। ਉਸ ਵੇਲੇ ਮੇਰੀ ਇੱਕੋ-ਇੱਕ ਤਮੰਨਾ ਸੀ ਕਿ ਮੇਰਾ ਇਕਬਾਲ ਮੇਰੇ ਸਨਮੁੱਖ ਹੋਵੇ। ਤਨ ਦੀ ਬਿਮਾਰੀ ਦੀ ਮੈਨੂੰ ਜ਼ਿਆਦਾ ਚਿੰਤਾ ਨਹੀਂ ਸੀ। ਮਨ ਦਾ ਰੋਗ ਯਾਨੀ ਕਿ ਮਰਜ਼-ਏ-ਇਸ਼ਕ ਗੰਭੀਰ ਰੂਪ ਧਾਰਦਾ ਜਾ ਰਿਹਾ ਸੀ। ਮੈਂ ਦਵਾ ਦੇ ਨਾਲ- ਨਾਲ ਦੁਆ ’ਤੇ ਵੀ ਜ਼ੋਰ ਦੇ ਰੱਖਿਆ ਸੀ ਤਾਂ ਕਿ ਮੇਰਾ ਛੇਤੀ ਬਿਮਾਰੀ ਤੋਂ ਖਹਿੜਾ ਛੁੱਟੇ ਤੇ ਮੈਂ ਇਕਬਾਲ ਨਾਲ ਇਸ਼ਕ ਦੀ ਪਤੰਗ ਚੜ੍ਹਾਵਾਂ। ਜੋ ਅੰਬਰ ਵਿੱਚ ਉੱਚੀ, ਬਹੁਤ ਉੱਚੀ ਉਡੇ ਅਤੇ ਜਿਸਨੂੰ ਮੁੜ ਕਦੇ ਵੀ ਥੱਲੇ ਨਾ ਲਾਹਾਂ।  ਸੌ ਗਜ ਰੱਸਾ ਤੇ ਸਿਰੇ ’ਤੇ ਗੰਢ। ਬਸ, ਮੇਰੇ ਰਾਜ਼ੀ ਹੋਣ ਤੇ ਹੀ ਸਾਰੀ ਗੱਲ ਅੜੀ ਖੜ੍ਹੀ ਸੀ।


No comments:

Post a Comment