ਕਾਂਡ 10 : ਸੱਥਰੀ ਸੇਜ, ਕੁਆਰੀ ਕਾਇਆ

ਸਾਥੀਆਂ ਦੇ ਸ਼ੋਰ-ਸ਼ਰਾਬੇ ਨਾਲ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਤੱਕਿਆ ਦਿਨ ਢਲ ਰਿਹਾ  ਸੀ। ਦੂਰ ਦੋ ਪਹਾੜਾਂ ਦੇ ਦਰਮਿਆਨ ਛਿਪਣ ਲਈ ਖੜ੍ਹਾ ਸੂਰਜ ਮੈਨੂੰ ਪਈ ਹੋਈ ਨੂੰ ਹੀ ਦਿਖਾਈ ਦੇ ਰਿਹਾ ਸੀ। ਗੋਇਆ ਮੈਨੂੰ ਗੁੱਡ-ਬਾਏ  ਕਹਿਣ ਲਈ ਹੀ ਰੁਕਿਆ ਹੋਇਆ ਸੀ। ਵਰਨਾ ਉਹਨੇ ਕਦੋਂ ਦਾ ਅਸਤ ਹੋ ਜਾਣਾ ਸੀ। ਹਾਲਾਂਕਿ ਮੇਰੀ ਮਸਾਂ ਦੋ ਢਾਈ ਘੰਟੇ  ਅੱਖ ਲੱਗੀ ਸੀ। ਲੇਕਿਨ ਫਿਰ ਵੀ ਇਉਂ ਪ੍ਰਤੀਤ ਹੁੰਦਾ ਸੀ ਜਾਣੀ ਮੈਂ ਕਈ ਦਿਨ ਸੁੱਤੀ ਰਹਿਣ ਬਾਅਦ ਉੱਠੀ ਹੁੰਦੀ ਹਾਂ। ਰੱਜੀ ਪਈ ਸੀ ਮੈਂ ਨੀਂਦ ਨਾਲ। ਨਿੰਮ੍ਹਾ-ਨਿੰਮ੍ਹਾ ਸਿਰ ਤਾਂ ਦਰਦ ਕਰ ਰਿਹਾ ਸੀ। ਪਰ ਸੀ ਮੈਂ ਪੂਰੀ ਹੋਸ਼ ਵਿੱਚ। ਦਾਰੂ ਦਾ ਨਸ਼ਾ ਉਤਰ ਚੁੱਕਿਆ ਸੀ। 
ਉੱਠ ਕੇ ਉਬਾਸੀਆਂ ਲੈਂਦੀ ਹੋਈ ਮੈਂ ਟੈਂਟ ਤੋਂ  ਬਾਹਰ ਆਈ ਤੇ ਮਿੱਟੀ ਦੀ ਢੇਰੀ ’ਤੇ ਖੜ੍ਹ ਕੇ ਜਿਉਂ ਹੀ ਮੈਂ ਇੱਕ ਅੰਗੜਾਈ ਲਿੱਤੀ ਤਾਂ  ਮੈਨੂੰ ਮਹਿਸੂਸ ਹੋਇਆ ਜਿਵੇਂ ਮੈਂ ਪਹਿਲਾਂ ਨਾਲੋਂ ਵੀ ਸੁੰਦਰ ਹੋ ਗਈ ਹੋਵਾਂ। ਹਿੱਕ ਵਧੇਰੇ ਉਭਰ ਆਈ ਸੀ। ਚਮੜੀ ਅਧਿਕ ਮੁਲਾਇਮ ਅਤੇ ਚਮਕੀਲੀ ਹੋ ਗਈ ਸੀ। ਸਾਰਾ ਰੰਗ ਰੂਪ ਨਿੱਖਰ ਆਇਆ ਜਾਪਿਆ ਸੀ। ਮੈਂ ਸਿਰ ਤੋਂ ਪੈਰਾਂ ਤੱਕ ਕਾਮ ਨਾਲ ਭਰੀ ਪਈ ਸੀ। ਸੈਕਸ ਮੇਰੇ ਅੰਦਰ ਛਲਕਦਾ ਪ੍ਰਤੱਖ ਨਜ਼ਰ ਆਉਂਦਾ ਸੀ। ਯੋਵਨ ਮੇਰੇ ਕੱਪੜਿਆਂ ਵਿੱਚੋਂ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ। 
ਕੋਹਾਂ-ਕੋਹ ਜਿੱਥੋਂ ਤੱਕ ਨਿਗਾਹ ਜਾਂਦੀ ਸੀ। ਹਰਿਆਲੀ ਹੀ ਹਰਿਆਲੀ ਫੈਲੀ ਹੋਈ ਸੀ। ਖੇਤਾਂ ਵਿੱਚ ਕੋਈ ਮੌਸਮੀ ਸਬਜ਼ ਫਸਲ ਲਹਿਰਾ ਰਹੀ ਸੀ। ਵਗਦੀ ਹਵਾ ਦੇ ਟਕਰਾਉਣ ਨਾਲ ਰੁੱਖਾਂ ਦੇ ਪੱਤੇ ਬੜਾ ਮਨੋਹਰ ਸੰਗੀਤ ਪੈਦਾ ਕਰ ਰਹੇ ਸਨ। ਉੱਚੇ ਨੀਵੇਂ ਟੋਏ-ਟਿੱਬਿਆਂ ਵਾਲੇ ਫਰਾਂਸੀਸੀ ਪਿੰਡ ਦੀਆਂ ਦਿਲਖਿਚਵੀਆਂ ਵਾਦੀਆਂ ਪ੍ਰਹਟਕਾਂ ਨੂੰ ਆਮੰਤ੍ਰਿਤ ਕਰ ਰਹੀਆਂ ਸਨ, ਉਨ੍ਹਾਂ ਅੰਦਰ ਆਉਣ ਤੇ ਗੁਆਚ ਜਾਣ ਲਈ। ਬੜੀ ਨਸ਼ੀਲੀ ਜਿਹੀ ਮਦਹੋਸ਼ ਕਰ ਦੇਣ ਵਾਲੀ ਸ਼ਾਮ ਸੀ ਉਹ। 
ਮੈਂ ਉੱਥੇ ਯਾਤਰੀਆਂ ਲਈ ਬਣਾਏ ਪੱਕੇ ਗੁਸਲਖਾਨਿਆਂ ਵੱਲ ਚਲੀ ਗਈ। ਮੂੰਹ-ਹੱਥ ਧੋਹ ਕੇ ਜਦੋਂ ਬਾਹਰ ਨਿਕਲੀ ਤਾਂ ਖਾਣੇ ਦੀਆਂ ਲਪਟਾਂ ਨੇ ਮੇਰਾ ਸਾਰਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। 
ਤੰਬੂਆਂ ਦੇ ਝੁੱਡ ਦੇ ਐਨ ਵਿਚਕਾਰ ਬਚਦੀ ਖਾਲ੍ਹੀ ਜਗ੍ਹਾ ਵਿੱਚ ਮੇਰੇ ਸਾਥੀਆਂ ਨੇ ਰਾਤ ਦੇ ਖਾਣੇ ਲਈ ਬਾਰਬੀਕਿਉ  ਕਰਨ ਦਾ
ਪ੍ਰੋਗਰਾਮ ਬਣਾਇਆ ਹੋਇਆ ਸੀ। ਹੇਠਾਂ ਲੱਕੜਾਂ ਦੀ ਅੱਗ ਬਾਲ ਕੇ ਉੱਪਰ ਲੋਹੇ ਦੀਆਂ ਸਲਾਖਾਂ ਨਾਲ ਟੰਗੇ ਹੋਏ ਸਾਬਤੇ ਮੁਰਗੇ ਭੁੰਨ੍ਹੇ ਜਾ ਰਹੇ ਸਨ। ਉਸਦੇ ਨਾਲ ਲੱਗਦੇ ਹੀ ਦੋ ਤਿੰਨ ਵੱਡੇ-ਵੱਡੇ ਬਾਰਬੀਕੀਉ ਉਵਨਾਂ  ਦੇ ਵਿਚਲੇ ਭੱਖਦੇ ਕੋਲਿਆਂ ਦੇ ਸੇਕ ਉੱਪਰ ਸੌਸੇਜ਼, ਖੁੰਬਾਂ, ਆਲੂ, ਬੈਂਗਣ, ਛੱਲੀਆਂ, ਸਟੇਕ ਆਦਿ ਖਾਣ ਵਾਲੀ ਹੋਰ ਸਮਗਰੀ ਰਾੜੀ ਜਾ ਰਹੀ ਸੀ। ਸਾਡੀ ਬੱਸ ਵਿਚਲੇ ਸਾਊਂਡ ਸਿਸਟਮ  ’ਤੇ ਉੱਚੀ-ਉੱਚੀ ਪੰਛਮੀ ਸੰਗੀਤ ਵੱਜ ਰਿਹਾ ਸੀ। ਮੁੰਡੇ-ਕੁੜੀਆਂ ਮਸਤੀ ਵਿੱਚ ਮਸਤਨੇ ਹੋਏ ਖੂਬ ਨੱਚ ਰਹੇ ਸਨ। ਕਈ ਤਾਂ ਨਚਦੇ ਹੋਏ ਹਾਲੋਂ-ਬੇਹਾਲ ਹੋਏ ਪਏ ਸਨ। ਜਿਵੇਂ ਨੱਚ ਨਹੀਂ ਬਲਕਿ ਘੁੱਲ ਰਹੇ ਹੋਣ। ਮਾਹੌਲ ਹੀ ਐਸਾ ਸਿਰਜਿਆ ਜਾ ਚੁੱਕਿਆ ਸੀ ਕਿ ਮੇਰਾ ਮੱਲੋ-ਮੱਲੀ ਨੱਚਣ ਨੂੰ ਜੀਅ ਕਰ ਆਇਆ ਸੀ। ਮੈਂ ਆਹ ਦੇਖਿਆ ਨਾ ਤਾਹ, ਬੱਸ ਪਿੜ ਵਿੱਚ ਜਾ ਵੜੀ ਸੀ। ਇਉਂ ਲੱਗਦਾ ਸੀ ਜਿਵੇਂ ਅਸੀਂ ਨੀਊ ਸਟਰੀਟ ਜਾਂ ਚਾਈਨਾ ਟਾਊਨ ਦੀ ਕਿਸੇ ਨਾਈਟ ਕਲੱਬ ਵਿੱਚ ਨੱਚ ਰਹੇ ਹੋਈਏ। ਮੇਰਾ ਮਸਤੀ ਵਿੱਚ ਅੰਗ-ਅੰਗ ਨੱਚਿਆ ਸੀ। ਨੱਚਦੀ ਹੋਈ ਨੂੰ ਮੈਨੂੰ ਜਦੋਂ ਕਿਸੇ ਹੋਰ ਦਾ ਕੋਈ ਸਟੈੱਪ ਜਾਂ ਐਕਸ਼ਨ ਚੰਗਾ ਲੱਗਦਾ ਤਾਂ ਮੈਂ ਝੱਟ ਉਸਦੀ ਨਕਲ ਕਰ ਲੈਂਦੀ ਸੀ। ਮੈਕਸ ਪਰ੍ਹੇ ਖੜ੍ਹਾ ਦੇਖਦਾ ਰਿਹਾ ਸੀ।  ਮੈਨੂੰ ਆਪੇ ਦੀ ਕੋਈ ਸਾਰ ਨਹੀਂ ਸੀ ਰਹੀ। ਮੈਨੂੰ ਨਾਚ ਵਿੱਚੋਂ ਇੱਕ ਵਿਸਮਾਦ, ਇੱਕ ਆਨੰਦ, ਇੱਕ ਸਰੂਰ ਅਨੁਭਵ ਹੋ ਰਿਹਾ ਸੀ। ਮੈਂ ਅੱਖਾਂ ਬੰਦ ਕਰੀ ਬੀਨ ’ਤੇ ਮੇਲਦੀ ਸੱਪਣੀ ਵਾਂਗ ਝੂਲ ਰਹੀ ਸੀ। ਹਵਾ ਦੇ ਝੌਂਕਿਆਂ ਨਾਲ ਲਹਿਰਾਉਂਦੀ ਨਿਸਰੀ ਕਣਕ ਦੇ ਸਿੱਟਿਆਂ ਵਾਂਗ ਉੱਪਰ ਚੁੱਕੀਆਂ ਹੋਈਆਂ ਮੇਰੀਆਂ ਬਾਹਾਂ ਝੂਲ ਰਹੀਆਂ ਸਨ। ਆਟਾ ਛਾਣਦੀ ਹੋਈ ਛਾਨਣੀ ਵਾਂਗ ਮੇਰਾ ਲੱਕ ਹੁਲਾਰੇ ਖਾਹ ਰਿਹਾ ਸੀ। ਬੁੱਢੇ ਬੋਹੜ ਦੀਆਂ ਜਟੂਰੀਆਂ ਵਾਂਗ ਲਮਕਦੇ ਮੇਰੇ ਵਾਲ ਮੇਰੀ ਢੂਹੀ ਨਾਲ ਘਸਰ ਰਹੇ ਸਨ। 
ਬਾਲੀਵੁੱਡ ਦੀ ਮਸ਼ਹੂਰ ਨ੍ਰਿਤ ਨਿਰਦੇਸ਼ਕਾ ਸਰੋਜ਼ ਖਾਨ ਦੇ ਟਰੇਂਡ ਕੀਤੇ ਨਚਾਰਾਂ ਨਾਲੋਂ ਵਧੀਆ ਨਾਚੀ ਸੀ ਮੈਂ। ਚਾਹੇ ਮੈਨੂੰ ਗੋਬਿੰਦੇ ਵਰਗੇ ਵਧੀਆ ਡਾਂਸਰ ਨਾਲ ਨਚਾ ਲੈਂਦੇ, ਜਿਸ ਨਾਲ ਹਰ ਕੋਈ ਹੀਰੋਇਨ ਨੱਚ ਨਹੀਂ ਸੀ ਸਕਦੀ। ਇਹ ਗੱਲ ਵੱਖਰੀ ਸੀ ਕਿ ਮੈਨੂੰ ਕਦੇ ਬਹੁਤਾ ਉਵੇਂ ਖੁੱਲ੍ਹੇਆਮ ਆਪਣੇ ਫਨ ਦਾ ਮੁਜ਼ਾਹਰਾ ਕਰਨ ਦਾ ਅਵਸਰ ਨਹੀਂ ਸੀ ਪ੍ਰਾਪਤ ਹੋਇਆ। ਪਰ ਘਰੇ ਮੈਂ ਆਪਣੇ ਕਮਰੇ ਵਿੱਚ ਇਕੱਲੀ ਐਮ ਟੀ ਵੀ ’ਤੇ ਆਉਂਦੇ ਗਾਣੇ ਜਾਂ ਕੋਈ ਨਾਲ ਕੋਈ ਡਾਂਸ ਵਿਡਿਉ ਲਾ ਕੇ ਉਨ੍ਹਾਂ ਨੂੰ ਦੇਖ-ਦੇਖ ਨੱਚਦੀ ਰਹਿੰਦੀ ਹੁੰਦੀ ਸੀ। ਮੌਡੋਨਾ, ਜੈਨੀਫਰ ਲੋਪੈਜ਼, ਬਰੀਟਨੀ ਸਪੀਅਰ, ਬਿੱਲੀ ਪਾਈਪਰ ਵਰਗੀਆਂ ਉਸ ਸਮੇਂ ਦੀਆਂ ਪੌਪ ਗਾਈਕਾਵਾਂ ਜੋ ਵਧੀਆ ਨੱਚਦੀਆਂ ਹੁੰਦੀਆਂ ਸਨ। ਮੈਂ ਸਭ ਦੇ ਨਾਲ ਨਾਲ ਉਨ੍ਹਾਂ ਵਾਲੇ ਮੁਸ਼ਕਿਲ ਤੋਂ ਮੁਸ਼ਕਿਲ ਸਟੈੱਪ ਵੀ ਬੜੀ ਮੁਹਾਰਤ ਨਾਲ ਕਰ ਲੈਂਦੀ ਹੁੰਦੀ ਸੀ। ਮੇਰੇ ਇਸ ਛੁੱਪੇ ਗੁਣ ਦੀ ਕਿਸੇ ਨੂੰ ਵੀ ਸੂਹ ਨਹੀਂ ਸੀ। ਫਰਾਂਸ ਵਿੱਚ ਮੈਨੂੰ ਐਨਾ ਵਧੀਆ ਨੱਚਦੀ ਦੇਖ ਕੇ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਸਨ। ਨਟਰਾਜ ਦੀ ਨਜ਼ਰ-ਏ-ਇਨਾਇਤ ਨਾਲ ਮੈਂ ਮਿਸਰ ਦੀ ਪ੍ਰਸਿੱਧ ਨ੍ਰਿਤਕੀ ਐਲਮਾ ਦਾ ਰੂਪ ਧਾਰ ਗਈ ਸੀ। 
ਨੱਚਦੀ ਹੋਈ ਨੂੰ ਮੈਨੂੰ ਜਦੋਂ ਪਿਆਸ ਲੱਗਦੀ ਤਾਂ ਜੀਹਦੇ ਤੋਂ ਜੋ ਮਿਲਦਾ ਮੈਂ ਲੈ ਕੇ ਪੀ ਲੈਂਦੀ ਸੀ। ਪਤਾ ਨਹੀਂ ਕੀ ਕੀ ਪੀਂਦੀ ਰਹੀ ਸੀ। ਚਾਹੇ ਉਹ ਜੂਸ ਹੁੰਦਾ, ਮਿਨਰਲ ਵਾਟਰ, ਵੌਦਕਾ, ਵਿਸਕੀ, ਬਕਾਰਡੀ, ਰੱਮ, ਬੀਅਰ, ਵਾਈਨ। ਮੈਂ ਕੋਈ ਪਰਹੇਜ਼ ਨਹੀਂ ਸੀ ਕੀਤਾ। ਬਿਨਾਂ ਪਰਵਾਹ ਮੰਨਿਆਂ ਸਭ ਕੁੱਝ ਖਿੱਚੀ ਗਈ ਸੀ। ਮੇਰੇ ਅੰਦਰ ਸਭ ਕਾਸੇ ਦੀ ਕੌਕਟੇਲ ਬਣੀ ਗਈ ਸੀ। ਜੋ ਤਰਲ ਮੈਂ ਪੀਤੇ ਸਨ। ਉਨ੍ਹਾਂ ਵਿੱਚੋਂ ਬਹੁਤੇ ਨਸ਼ੀਲੇ ਪਦਾਰਥ ਸਨ। ਮੈਂ ਅੰਨ੍ਹੇਵਾਹ ਪੀਈ ਗਈ ਸੀ। ਜਿਉਂ-ਜਿਉਂ ਹਨੇਰਾ ਹੁੰਦਾ ਜਾ ਰਿਹਾ ਸੀ, ਸਾਡੀ ਅੰਜੂਮਨ ਹੋਰ ਰੰਗੀਨ ਹੁੰਦੀ ਜਾ ਰਹੀ ਸੀ। ਖਾਸੀ ਰਾਤ ਤੱਕ ਮੈਂ ਨੱਚਦੀ ਅਤੇ ਪੀਂਦੀ ਰਹੀ ਸੀ। ਖਾਣ ਵਾਲੇ ਪਾਸੇ ਮੇਰੀ ਕੋਈ ਰੁਚੀ ਨਹੀਂ ਸੀ। ਮੈਕਸ ਦੀਆਂ ਨਜ਼ਰਾਂ ਮੇਰੇ ਨੱਚਦੇ ਹੋਏ ਸ਼ਰੀਰ ਉੱਤੇ ਜੰਮੀਆਂ ਪਈਆਂ ਸਨ।
ਰਾਤ ਬਹੁਤ ਡੂੰਘੀ ਅਤੇ ਗਹਿਰੀ ਹੋ ਗਈ ਸੀ। ਗਾਲਬਨ ਗਿਆਰਾਂ ਜਾਂ ਬਾਰ੍ਹਾਂ ਦਾ ਵਕਤ ਹੋ ਚੁੱਕਿਆਂ ਹੋਵੇਗਾ। ਜਸ਼ਨ ਪੂਰੇ ਸਿਖਰ ’ਤੇ ਸੀ। ਪਹਿਲਾਂ ਪ੍ਰੇਮੀ ਜੋੜੇ ਖਿਸਕਣੇ ਸ਼ੁਰੂ ਹੋ ਗਏ ਸਨ। ਫਿਰ ਇਕੱਲੇ-ਦੁਕੱਲੇ ਮੁੰਡੇ-ਕੁੜੀਆਂ ਸ਼ਰਾਬੀ ਹੋ ਹੋ ਲੁੜਕਣ ਲੱਗ ਪਏ ਸਨ। ਜੀਅ ਤਾਂ ਚਾਹੁੰਦਾ ਸੀ ਹਟਾਂ ਨਾ ਤੇ ਸਾਰੀ ਰਾਤ ਨੱਚੀ ਜਾਵਾਂ। ਹੈਵਲੌਕ ਐਲਿਸ ਨੇ ਆਪਣੀ ਕਿਤਾਬ ਦੀ ਡਾਂਸ ਔਫ ਲਾਇਫ ਵਿੱਚ ਲਿਖਿਆ ਹੈ, “ਨਾਚ ਸਭ ਤੋਂ ਉੱਚੀ, ਸਭ ਤੋਂ ਪ੍ਰਭਾਵਸ਼ਾਲੀ ਅਤੇ ਸਭ ਤੋਂ ਸੁੰਦਰ ਕਲਾ ਹੈ ਕਿਉਂਕਿ ਇਹ ਕੇਵਲ ਜੀਵਨ ਦੀ ਨਕਲ ਜਾਂ ਕਲਪਨਾ ਨਹੀਂ ਹੁੰਦਾ। ਇਹ ਤਾਂ ਖੁਦ ਜੀਵਨ ਹੁੰਦਾ ਹੈ।” 
ਭਰਪੂਰ ਜੀਵਨ ਜੀਉਂ ਰਹੀ ਸੀ ਉਦਣ ਮੈਂ। ਪਰ ਕੀ ਕਰਦੀ, ਥੱਕ-ਟੁੱਟ ਕੇ ਚੂਰ ਹੋਈ ਪਈ ਸੀ। ਹੋਰ ਨਾਚ ਗਾਣੇ ਲਈ ਮੇਰੇ ਵਿੱਚ ਸਤਿਆ ਨਹੀਂ ਸੀ ਰਹੀ। ਸਿਹਤ ਇਜਾਜ਼ਤ ਨਹੀਂ ਸੀ ਦਿੰਦੀ। ਉੱਪਰੋਂ ਅੱਧੀ ਰਾਤ ਹੋਈ ਪਈ ਸੀ।  ਸਵੇਰੇ ਫਿਰ ਤੜਕੇ ਉੱਠ ਕੇ ਅਸੀਂ ਫਰਾਂਸ ਦੀ ਰਾਜਧਾਨੀ, ਪੈਰਿਸ ਨੂੰ ਜਾਣ ਲਈ ਰਵਾਨਾ ਹੋਣਾ ਸੀ। ਪੈਰਿਸ ਤਾਂ ਲੋਕ ਕਹਿੰਦੇ ਸੀ ਐਸਾ ਸ਼ਹਿਰ ਹੈ ਜੋ ਕਦੇ ਨਹੀਂ ਸਾਉਂਦਾ ਤੇ ਰਾਤ ਨੂੰ ਦਿਨ ਨਾਲੋਂ ਵੀ ਖ਼ੂਬਸੂਰਤ ਹੋ ਜਾਂਦਾ ਹੈ। ਉੱਥੇ ਦੀ ਰਾਤ ਦੀ ਰੰਗੀਨੀ ਵੀ ਮਾਨਣ ਵਾਲੀ ਹੁੰਦੀ ਹੈ। 
ਮੈਂ ਜਾਣਦੀ ਸੀ ਕਿ ਅਗਲੇ ਦਿਨ ਅਸੀਂ ਪੂਰੇ ਚੌਵੀ ਘੰਟੇ ਬਿਨਾਂ ਅਰਾਮ ਕਰਿਆਂ ਘੁੰਮਣਾ ਸੀ। ਮੈਂ ਨਹੀਂ ਸੀ ਚਾਹੁੰਦੀ ਕਿ ਜਦੋਂ ਮੇਰੇ ਨਾਲ ਦੇ ਦੇਖਣਯੋਗ ਸਥਾਨਾਂ ਦਾ ਆਨੰਦ ਮਾਣ ਰਹੇ ਹੋਣ ਤਾਂ ਮੈਂ ਟੂਰਿਸਟ ਬੱਸ ਵਿੱਚ ਸੁੱਤੀ ਪਈ ਹੋਵਾਂ। ਇਸ ਲਈ ਮੈਂ ਕੁੱਝ ਘੰਟੇ ਸੌਂ ਕੇ ਆਪਣੀ ਨੀਂਦ ਅਗਾਂਹੂ ਪੂਰੀ ਕਰਨ ਲਈ ਆਪਣੇ ਤੰਬੂ ਵਿੱਚ ਪੈਣ ਆ ਗਈ ਸੀ। ਮੈਂ ਟੈਂਟ ਵੱਲ ਆਉਂਦੀ ਹੋਈ ਨੇ ਆਨੇ-ਬਹਾਨੇ ਦੋ ਤਿੰਨ ਵਾਰੀ ਪਿਛਾਂਹ ਘੁੰਮ ਕੇ ਦੇਖਿਆ ਸੀ। ਮੈਕਸ ਦੀਆਂ ਨਜ਼ਰਾਂ ਮੇਰਾ ਪਿਛਾ ਕਰ ਰਹੀਆਂ ਸਨ। ਮੈਂ ਤੁਰਦੀ ਹੋਈ ਤੇਜ਼ ਹੋ ਗਈ ਸੀ।
ਮੇਰੇ ਨਾਲ ਤੰਬੂ ਦੀ ਮੇਰੀ ਭਾਈਵਾਲ, ਐਂਜ਼ਲਾ ਆਪਣੇ ਆਸ਼ਕ ਦੀ ਬੁੱਕਲ ਵਿੱਚ ਸਿਰ ਧਰੀ ਟੈਂਟ ਦੇ ਬਾਹਰ ਹੀ ਪਈ ਸੀ। ਇਹ ਆਸ਼ਕ ਉਨੀ-ਬੀਹ ਸਾਲਾਂ ਦਾ ਇਹ ਇੱਕ ਫਰੈਂਚ ਕਿਸਾਨ ਮੁੰਡਾ ਸੀ, ਜੋ ਉਹਨੇ ਸੱਜਰਾ ਹੀ ਪੱਟਿਆ ਸੀ। । ਜਿੱਥੇ ਸਾਡੇ ਕੈਂਪ ਸਨ, ਉਸ ਜਗ੍ਹਾ ਦੇ ਨਾਲ ਉਸ ਮੁੰਡੇ ਦੇ ਖੇਤ ਸਨ ਤੇ ਉਸਦੇ ਮਾਂ-ਪਿਉ ਖੇਤੀਬਾੜੀ ਦਾ ਧੰਦਾ ਕਰਦੇ ਸਨ। ਸੈਲਾਨੀਆਂ ਨਾਲ ਕਿਉਂਕਿ ਇਹ ਪਿੰਡ ਅਕਸਰ ਭਰਿਆ ਰਹਿੰਦਾ ਹੁੰਦਾ ਸੀ। ਇਸ ਲਈ ਉਹ ਮੁੰਡਾ ਕੈਂਪ ਵਾਲੇ ਸਥਾਨ ਕੋਲ ਛੱਪਰੀ ਜਿਹੀ ਵਿੱਚ ਸਿਗਰਟਾਂ ਤਮਾਕੂ, ਚਾਕਲੇਟ, ਵਾਇਨ ਆਦਿ ਉਰਾ-ਪਰਾ ਵੇਚਦਾ ਹੁੰਦਾ ਸੀ। ਇੱਥੇ ਹੀ ਐਂਜਲਾ ਦੀ ਸਿਗਰਟ ਬੀੜੀ ਲੈਣ ਗਈ ਦੀ ਉਹਦੇ ਨਾਲ ਗਿੱਟ-ਮਿੱਟ ਹੋ ਗਈ ਸੀ। ਪਹਿਲਾਂ ਤਾਂ ਆਥਣ ਦੀ ਐਂਜਲਾ ਉਹਦੇ ਕੋਲ ਉਹਦੇ ਛੱਪਰ ਵਿੱਚ ਰਹੀ ਸੀ। ਹਨੇਰਾ ਹੋਏ ’ਤੇ ਉਹ ਛੱਪਰ ਬੰਦ ਕਰਕੇ ਇੱਥੇ ਟੈਂਟ ਕੋਲ ਆ ਕੇ ਚੁੰਝ ਭਿੜਾਉਣ ਲੱਗ ਪਏ ਸਨ। ਉਨ੍ਹਾਂ ਨੂੰ ਇਸ਼ਕ ਫ਼ਰਮਾਉਂਦੇ ਦੇਖ ਕੇ ਮੈਨੂੰ ਇਕਬਾਲ ਦੀ ਬੜੀ ਯਾਦ ਆਈ ਸੀ। ਕਾਸ਼ ਜੇ ਕਿਤੇ ਉਹ ਵੀ ਉੱਥੇ ਹੁੰਦਾ ਤਾਂ ਮੈਂ ਉਹਦੀਆਂ ਬਾਹਾਂ ਵਿੱਚ ਮਦਹੋਸ਼ ਹੋ ਕੇ ਨੱਚਦੀ ਹੋਈ ਵਰੋਲਾ ਬਣ ਜਾਂਦੀ। ਉਹ ਮੈਨੂੰ ਭਰੀ ਮਹਿਫਲ ਚੋਂ ਆਪਣੀਆਂ ਬਾਹਾਂ ’ਤੇ ਚੁੱਕ ਕੇ ਸਭ ਤੋਂ ਦੂਰ, ਕਿੱਧਰੇ ਇਕੱਲਵਾਂਝੇ ਲੈ ਜਾਂਦਾ। ਜਦੋਂ ਉਹ ਮੈਨੂੰ ਘਾਹ ਉੱਤੇ ਪੋਲਾ ਜਿਹਾ ਰੱਖਣ ਲੱਗਦਾ ਤਾਂ ਮੈਂ ਉਹਦੇ ਗਲੇ ਵਿੱਚ ਪਾਈਆਂ ਹੋਈਆਂ ਆਪਣੀਆਂ ਵੀਣੀਆਂ ਦੇ ਜੂੜ ਨੂੰ ਹੋਰ ਕਸ ਦਿੰਦੀ ਤੇ ਉਸਨੂੰ ਆਪਣੇ ਉੱਪਰ ਹੀ ਲਿਟਾ ਲੈਂਦੀ। ਨਾ ਉਹ ਕੁੱਝ ਬੋਲਦਾ। ਨਾ ਮੈਂ ਕੁੱਝ ਬੋਲਦੀ। ਸਾਡੇ ਦਰਮਿਆਨ ਚੁੱਪ ਦੀ ਭਾਸ਼ਾ ਕੰਮ ਕਰਦੀ। ਕਰਨ ਵਾਲੀਆਂ ਗੱਲਾਂ ਅਸੀਂ ਸ਼ਰੀਰਾਂ ਤੋਂ ਕਰਵਾਉਂਦੇ। -ਅਸੀਂ ਚੰਨ ਦੀ ਚਾਨਣੀ ਵਿੱਚ ਘਾਹ ’ਤੇ ਲੇਟੇ-ਲੇਟੇ ਖਰਮਸਤੀਆਂ ਕਰਦੇ।
ਉੱਧਰ ਅਚਾਨਕ ਪਾਰਟੀ ਦਾ ਮਿਊਜ਼ਕ ਬੰਦ ਹੋਇਆ ਤਾਂ ਮੈਂ ਆਪਣੇ ਦਿਮਾਗ ਵਿੱਚ ਖੁੱਭੇ ਖ਼ਿਆਲਾਂ ਦੇ ਬਰਛੇ ਨੂੰ ਖਿੱਚ ਕੇ ਕੱਢਿਆ ਸੀ। ਸਾਰੇ ਪਾਸੇ ਯਕਾਯਕ ਸੰਨਾਟਾ ਛਾਹ ਗਿਆ ਸੀ। ਸ਼ਾਇਦ ਸਭ ਖਿੰਡਣ-ਖੱਪਰਣ ਗਏ ਸਨ। 
ਐਂਜਲਾ ਤੇ ਉਸਦਾ ਪ੍ਰੇਮੀ ਮੇਰੇ ਸਾਹਮਣੇ ਸੀ। ਲੇਕਿਨ ਮੈਂ ਉਨ੍ਹਾਂ ਲਈ ਉਨ੍ਹਾਂ ਦੇ ਸਾਹਮਣੇ ਨਹੀਂ ਸੀ, ਕਿਉਂ ਜੋ ਉਹ ਉਸ ਵਕਤ ਦੁਨੀਆਂ ਤੋਂ ਬੇਖ਼ਬਰ ਸਨ!
ਮੈਂ ਵੀ ਐਂਜਲਾ ਹੋਰਾਂ ਨੂੰ ਦੇਖ ਲੈਣ ਦੇ ਬਾਵਜੂਦ ਵੀ ਅਣਗੌਲਿਆ ਕਰਕੇ ਚੁੱਪਚਾਪ ਤੰਬੂ ਅੰਦਰ ਜਾ ਕੇ ਪੈ ਗਈ ਸੀ। ਦੁਪਹਿਰੇ ਸੌਂ ਚੁੱਕੀ ਹੋਣ ਕਰਕੇ ਮੈਨੂੰ ਦੁਬਾਰਾ ਐਡੀ ਛੇਤੀ ਨੀਂਦ ਕਿੱਥੋਂ ਆਉਣੀ ਸੀ? ਫਿਰ ਵੀ ਅੱਖਾਂ ਬੰਦ ਕਰਕੇ ਮੈਂ ਸੋਣ ਦਾ ਯਤਨ ਕਰਦੀ ਰਹੀ ਸੀ।
ਥੋੜ੍ਹੀ ਦੇਰ ਮਗਰੋਂ ਟੈਂਟ ਦਾ ਛੱਪਰ ਖੁਲ੍ਹਿਆ ਤੇ ਐਂਜ਼ਲਾ ਮੇਰੇ ਨਾਲ ਆ ਪਈ। ਮੈਂ ਕੁੱਝ ਚਿਰ ਉਸ ਨਾਲ ਗੱਲਾਂ ਮਾਰਨ ਬਾਰੇ ਸੋਚ ਰਹੀ ਸੀ ਕਿ ਐਂਜ਼ਲਾ ਦੀ ਘੁਸਰ-ਮੁਸਰ ਮੈਨੂੰ ਸੁਣੀ। ਉਸਦਾ ਪ੍ਰੇਮੀ ਵੀ ਉਹਦੇ ਨਾਲ ਹੀ ਟੈਂਟ ਦੇ ਅੰਦਰ ਘੁੱਸ ਆਇਆ ਸੀ। ਸਾਡਾ ਤੰਬੂ ਘੁਰਨੇ ਵਾਂਗ ਬਹੁਤ ਛੋਟਾ ਸੀ। ਮਸਾਂ ਸਾਡੇ ਦੋ ਜਣਿਆਂ ਦੇ ਪੈਣ ਜੋਗੀ ਥਾਂ ਸੀ ਉਸ ਵਿੱਚ। ਜ਼ਾਹਰ ਸੀ ਕਿ ਐਂਜ਼ਲਾ ਦਾ ਪ੍ਰੇਮੀ ਉਸਦੇ ਉੱਪਰ ਪਿਆ ਸੀ। ਭਾਵੇਂ ਤੰਬੂ ਵਿੱਚ ਘੋਰ ਹਨੇਰਾ ਸੀ ਤੇ ਹੱਥ ਮਾਰਿਆਂ ਵੀ ਕੁੱਝ ਨਜ਼ਰ ਨਹੀਂ ਸੀ ਆਉਂਦਾ। ਫਿਰ ਵੀ ਮੈਂ ਸੁੱਤੀ ਹੋਣ ਦਾ ਢੌਂਗ ਕਰਦੀ ਹੋਈ ਅੱਖਾਂ ਬੰਦ ਕਰੀ ਪਈ ਰਹੀ ਸੀ। 
ਤਕੜਾ ਚਿਰ ਉਨ੍ਹਾਂ ਦੇ ਪੁਚੱਕ-ਪੁਚੱਕ ਇੱਕ ਦੂਜੇ ਨੂੰ ਚੁੰਮਣ ਦੀਆਂ ਆਵਾਜ਼ਾਂ ਸੁਣਦੀਆਂ ਰਹੀਆਂ ਸਨ। ਫਿਰ ਮੇਰੇ ਉੱਤੇ ਆ ਕੇ ਕੁੱਝ ਡਿੱਗਿਆ ਸੀ। ਮੈਂ ਚੁੱਕ ਕੇ ਹੱਥਾਂ ਨਾਲ ਮਹਿਸੂਸ ਕੀਤਾ। ਇਹ ਖਰਦੜਾ ਜਿਹਾ ਕੋਈ ਕੱਪੜਾ ਸੀ। ਜੋ ਮੇਰੇ ਅਨੁਮਾਨ ਮੁਤਾਬਕ ਜੀਨ ਦੀ ਨਿੱਕਰ ਸੀ, ਜਿਹੜੀ ਐਂਜ਼ਲਾ ਦੇ ਉਸ ਸਮੇਂ ਪਹਿਨੀ ਹੋਈ ਸੀ। ਫਿਰ ਉਨ੍ਹਾਂ ਨੇ ਕੋਈ ਹੋਰ ਕੱਪੜਾ ਵਗਾਹ ਕੇ ਮਾਰਿਆ, ਇਹ ਐਂਜ਼ਲਾ ਦਾ ਬਰ੍ਹਾ-ਬਲਾਊਜ਼ (ਬਰੇਜ਼ੀਅਰ ਨੁਮਾ ਛੋਟਾ ਜਿਹਾ ਬਲਾਊਜ਼) ਸੀ। ਮੈਂ ਇਸਨੂੰ ਨੱਕ ਕੋਲ ਕਰਕੇ ਸੁੰਘ ਕੇ ਵੇਖਿਆ ਸੀ। ਇਸ ਵਿੱਚੋਂ ਉਸ ਪਰਫਿਊਮ ਦੀ ਵਾਸ਼ਨਾ ਆ ਰਹੀ ਸੀ, ਜੋ ਐਂਜਲਾ ਨੇ ਉਦਣ ਸਵੇਰੇ ਵਰਤਿਆ ਸੀ। (ਇਹ ਪਰਫਿਊਮ ਉਸਨੇ ਕੈਲੇ ਤੋਂ ਇੱਥੇ ਆਉਂਦਿਆਂ ਰਾਸਤੇ ਵਿੱਚ ਇੱਕ ਜਗ੍ਹਾ ਜਿੱਥੇ ਸਾਡੀ ਕੋਚ ਰੁੱਕੀ ਸੀ, ਉੱਥੋਂ ਇੱਕ ਦੁਕਾਨ ਚੋਂ ਬੜੀ ਸਫ਼ਾਈ ਨਾਲ ਉਡਾ ਲਿਆ ਸੀ।) ਉਸ ਤੋਂ ਬਾਅਦ ਦੋ ਕੱਪੜੇ ਹੋਰ ਉਨ੍ਹਾਂ ਨੇ ਮੇਰੇ ਵੱਲ ਸਿੱਟੇ, ਜਿਨ੍ਹਾਂ ਦੀ ਛਾਣ-ਬੀਣ ਕਰੇ ਬਿਨਾਂ ਮੈਂ ਸਮਝ ਗਈ ਸੀ ਕਿ ਉਹ ਕਿਸਦੇ ਸਨ! 
ਜਿਵੇਂ ਕੋਈ ਬਿਮਾਰ ਮੱਠੇ-ਮੱਠੇ ਦਰਦ ਨਾਲ ਕਰਾਹ ਰਿਹਾ ਹੁੰਦਾ ਹੈ, ਇਉਂ ਐਂਜ਼ਲਾ ਸਰੂਰ ਵਿੱਚ ਊਂਘ ਰਹੀ ਸੀ। “ਹੈਂ-ਐਂ-ਅੰਹੈਂ-ਐਂ-ਅੰ।” ਐਂਜ਼ਲਾ ਦਾ ਪ੍ਰੇਮੀ ਹੌਂਕਦਾ ਹੋਇਆ ਜ਼ੋਰ ਲਾ ਕੇ ਇਸ ਪ੍ਰਕਾਰ ਆਵਾਜ਼ਾਂ ਪੈਦਾ ਕਰ ਰਿਹਾ ਸੀ ਯਾਨੀ ਉਹ ਕਿਸੇ ਭਾਰੀ ਵਸਤੂ ਨੂੰ ਝਟਕਾ ਮਾਰ ਕੇ ਖਿੱਚੇ ਤੇ ਜਦੋਂ ਉਹ ਆਪਣੇ ਸਥਾਨ ਤੋਂ ਹਿੱਲ ਜਾਵੇ ਤਾਂ ਉਹ ਥੋੜ੍ਹਾ ਅੜਕ ਕੇ ਧੂਣ ਲਈ ਫਿਰ ਤਾਕਤ ਲਾਵੇ। ਜ਼ਰਾ ਖਿਸਕਾ ਕੇ ਫਿਰ ਦਮ ਲੈਣ ਲਈ ਥੋੜ੍ਹਾ ਕੁ ਰੁੱਕ ਜਾਵੇ। ਫਿਰ ਉਸਦੀ ਹੈਂ-ਹੈਂ ਜਿਉਂ-ਜਿਉਂ ਉੱਚੀ ਹੁੰਦੀ ਗਈ ਸੀ, ਤਿਉਂ-ਤਿਉਂ ਉਸ ਵਿਚਲਾ ਅੰਤਰਾਲ ਵੀ ਘੱਟਦਾ ਗਿਆ ਸੀ। ਹੌਲੀ-ਹੌਲੀ ਛੁੱਕ-ਛੁੱਕ ਕਰਕੇ ਚਲੀ ਹੋਈ ਉਨ੍ਹਾਂ ਦੀ ਰੇਲ, ਫੁੱਲ ਸਪੀਡ ’ਤੇ ਕੂਕਾਂ ਮਾਰਦੀ, ਧੂੰਆਂ ਛੱਡਦੀ, ਛੱਕ-ਛਕਾ-ਛੱਕ ਦੌੜੀ ਜਾ ਰਹੀ ਸੀ।
ਮੈਨੂੰ ਐਂਜ਼ਲਾ ਹੋਰਾਂ ਦਾ ਪ੍ਰੇਮ ਕਰਨਾ ਬੁਰਾ ਤਾਂ ਨਹੀਂ ਲੱਗਿਆ ਸੀ, ਪਰ ਚੁੱਭਿਆ ਬਹੁਤ ਸੀ। ਕਿਉਂਕਿ ਮੈਂ ਤਨਹਾ ਸੀ। ਮੈਂ ਜਾਣ ਕੇ ਉਨਾਂ ਦੇ ਆਨੰਦ ਵਿੱਚ ਵਿਘਨ ਪਾਉਣ ਦੇ ਇਰਾਦੇ ਨਾਲ ਆਖਿਆ ਸੀ, “ਕੁੱਝ ਸ਼ਰਮ  ਤਾਂ ਕਰ ਲਿਆ ਕਰੋ? ਮੈਂ ਥੋਡੇ ਨਾਲ ਪਈ ਆਂ।”
“ਸ਼ਰਮ ਤਾਂ ਤੈਨੂੰ ਕਰਨੀ ਚਾਹੀਦੀ ਐ! ਜਾ ਤੂੰ ਵੀ ਕਿਸੇ ਦੇ ਨਾਲ ਜਾ ਪੈ। ਇੱਥੇ ਪਈ ਵੀ ਅੰਗ ਖੁਰਕੇਂਗੀ।”
ਐਂਜ਼ਲਾ ਦੇ ਇਸ ਉੱਤਰ ਦਾ ਮੈਨੂੰ ਕੋਈ ਜੁਆਬ ਨਹੀਂ ਆਇਆ ਸੀ। ਐਂਜ਼ਲਾ ਦੀ ਇੱਕ ਗੱਲ ਤਾਂ ਠੀਕ ਸੀ। ਮੈਨੂੰ ਉਨ੍ਹਾਂ ਦੇ ਕੋਲ ਠਹਿਰ ਕੇ ਰੰਗ ਵਿੱਚ ਭੰਗ  ਨਹੀਂ ਪਾਉਣੀ ਚਾਹੀਦੀ ਸੀ। ਐਂਜ਼ਲਾ ਹੋਰਾਂ ਨੇ ਮੇਰੀ ਕੋਈ ਪਰਵਾਹ ਨਹੀਂ ਮੰਨੀ ਸੀ ਤੇ ਆਪਣੇ ਕਾਰਜ ਵਿੱਚ ਉਵੇਂ ਹੀ ਰੁੱਝੇ ਰਹੇ ਸਨ। ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਨੇ ਧਰਤੀ ਨੂੰ ਕੰਬਾਉਣ ਦਾ ਲੱਕ ਬੰਨ੍ਹਿਆ ਹੋਇਆ ਸੀ।
ਚੰਦ ਮਿੰਟਾਂ ਬਾਅਦ ਐਂਜ਼ਲਾ ਹੋਰੀਂ ਹਫੇ ਹੋਏ ਇੰਝ ਸਾਹੋ-ਸਾਹ ਹੋਏ ਪਏ ਸਨ, ਜਿਵੇਂ ਸੱਜਰੀ ਮੈਰਾਥਨ ਦੌੜ ਕੇ ਆਏ ਹੋਣ।
ਉਸ ਤੋਂ ਕੁੱਝ ਸਮੇਂ ਮਗਰੋਂ ਸਮੁੰਦਰ ਵਿੱਚ ਆਏ ਤੂਫਾਨ ਵਰਗਾ ਉਨ੍ਹਾਂ ਦੇ ਸਾਹਾਂ ਦਾ ਸ਼ੋਰ ਖੜ੍ਹੀ ਝੀਲ ਦੇ ਪਾਣੀ ਵਾਂਗ ਸ਼ਾਂਤ ਹੋ ਗਿਆ ਸੀ। ਲੇਕਿਨ ਮੇਰੇ ਅੰਦਰ ਖਲਬਲੀ ਮਚ ਗਈ ਸੀ। ਮੇਰੇ ਵੱਟ ਉੱਠਿਆ ਤੇ ਮੈਂ ਉੱਥੋਂ ਨਿਕਲ ਗਈ ਸੀ। ਰਾਤ ਦਾ ਸਮਾਂ ਹੋਣ ਕਰਕੇ ਸੀਤ ਹਵਾ ਚੱਲ ਰਹੀ ਸੀ। ਮੇਰੇ ਤੇੜ ਸਿਰਫ਼ ਟੀ ਸ਼ਰਟ ਅਤੇ ਲਾਈਕਰਾ ਪਾਈ ਹੋਈ ਸੀ। ਮੈਨੂੰ ਠੰਡ ਲੱਗੀ ਸੀ। ਮੈਂ ਟਹਿਲਦੀ ਹੋਈ ਅੱਗ ਸੇਕਣ ਬਾਰੇ ਸੋਚ ਕੇ ਜਿੱਥੇ ਬਾਰਬੀਕਿਊ ਕੀਤਾ ਸੀ ਉੱਥੇ ਚਲੀ ਗਈ ਸੀ। ਅੱਗ ਗਾਲਬਨ ਬੁੱਝ ਚੁੱਕੀ ਸੀ। ਜੋ ਕੋਲੇ ਥੋੜ੍ਹੇ ਬਹੁਤੇ ਭਖ ਰਹੇ ਸਨ। ਮੈਂ ਉਨ੍ਹਾਂ ਦੇ ਉੱਤੇ ਕਰਕੇ ਆਪਣੇ ਹੱਥ ਸੇਕਣ ਲੱਗ ਗਈ ਸੀ। ਚੰਨ ਦੀ ਕਾਫ਼ੀ ਲੋਅ ਸੀ। ਆਲਾ-ਦੁਆਲਾ ਅਤੇ ਨਜ਼ਦੀਕ ਦੀਆਂ ਸ਼ੈਆਂ ਸਪਸ਼ਟ ਦਿਖਾਈ ਦਿੰਦੀਆਂ ਸਨ। ਮੈਨੂੰ ਇਕੱਲੀ ਖੜ੍ਹੀ ਦੇਖ ਕੇ ਮੈਕਸ ਉੱਥੇ ਆ ਗਿਆ ਸੀ।
“ਠੰਡ ਲੱਗਦੀ ਆ?”
ਮੈਂ ਆਪਣੇ ਪਿਛੇ ਧੌਣ ਮੋੜ ਕੇ ਮੈਕਸ ਵੱਲ ਦੇਖਦਿਆਂ ਕਿਹਾ ਸੀ, “ਹਾਂ, ਸੀਤ  ਹਵਾ ਵਗਦੀ ਆ ਨਾ? ਇਹਦੇ ਕਰਕੇ ਪਾਲਾ ਜਿਹਾ ਲੱਗਦੈ।”
“ਮੈਨੂੰ ਜੱਫੀ ਪਾ ਲੈ। ਜੇ ਮੁੜਕਾ ਨਾਲ ਚੋਣ ਲੱਗ ਗਿਆ ਤਾਂ ਕਹਿ ਦੇਈਂ।”
ਮੈਕਸ ਦੀ ਬੇਸ਼ਰਮੀ ਨਾਲ ਕਰੀ ਹੋਈ ਟਿੱਪਣੀ ਦੇ ਉੱਤਰ ਵਿੱਚ ਪਹਿਲਾਂ ਤਾਂ ਮੈਂ ਕਹਿਣ ਲੱਗੀ ਸੀ, “ਜਾਹ ਪਹਿਲਾਂ ਜਾ ਕੇ ਆਪਣੀ ਭੈਣ ਦੀ ਠੰਡ ਲਾਹ। ਉਹ ਮੇਰੇ ਤੰਬੂ ਵਿੱਚ ਘੁਸੜ ਕੇ ਬਿਗਾਨੀਆਂ ਪੁੱਤਾਂ ਤੋਂ ਨਿੱਘ ਮਾਣਦੀ ਐ।”  ਇਹ ਸੁਣ ਕੇ ਮੈਕਸ ਲੜ ਹੀ ਨਾ ਪਵੇ,  ਇਸ ਡਰੋਂ ਮੈਂ ਚੁੱਪ ਹੀ ਵੱਟੀ ਰੱਖੀ। ਮੈਨੂੰ ਸੀ ਕਿ ਮੈਂ ਜੇ ਮੂੰਹ ਨਾ ਲਾਉਂਗੀ ਤਾਂ ਉਹ ਆਪੇ ਖਿਸਕ ਜਾਵੇਗਾ। ਪਰ ਮੈਕਸ ਤਾਂ ਮਹਾਂਢੀਠ ਨਿਕਲਿਆ ਸੀ। ਉੱਥੋਂ ਹਿੱਲਿਆਂ ਹੀ ਨਹੀਂ ਸੀ।
“ਇਹ ਕੋਲੇ ਤਾਂ ਠਰੇ ਪਏ ਆ। ਸੁਆਹ ਸੇਕ ਆਉਣਾ ਇਨ੍ਹਾਂ ਚੋਂ?” ਮੈਕਸ ਨੇ ਚਿਮਟੇ ਨਾਲ ਅੱਗ ਫਰੋਲ ਕੇ ਉਪਰਲੇ ਰਾਖ ਬਣੇ ਕੋਲੇ ਹੇਠਾਂ ਕਰ ਦਿੱਤੇ ਤੇ ਹੇਠਲੇ ਮੱਘਦੇ ਉੱਪਰ ਕਰ ਦਿੱਤੇ। ਥੱਲੇ ਦੱਬੇ ਪਏ ਕੋਲੇ ਅਜੇ ਵੀ ਸੁਰਖ ਸਨ। ਮੈਕਸ ਨੇ ਪਾਸੇ ਪਈ ਬੋਰੀ ਚੋਂ ਕੱਢ ਕੇ  ਥੋੜ੍ਹੇ ਜਿਹੇ ਹੋਰ ਨਵੇਂ ਕੋਲੇ ਪਾ ਕੇ ਕੋਟ ਦੀ ਜੇਬ ਚੋਂ ਬੋਤਲ ਕੱਢੀ ਤੇ ਦੋ ਕੁ ਡੱਟ ਬਰਾਂਡੀ ਕੋਲਿਆਂ ਉੱਪਰ ਛਿੜਕ ਦਿੱਤੀ। ਸਪਿਰਟ ਪੈਣ ਨਾਲ ਭੜਕ ਕੇ ਲਪਟਾਂ ਛੱਡਦੀ ਅੱਗ ਲਟ-ਲਟ ਕਰਕੇ ਮੱਚ ਪਈ ਸੀ। ਦੋਨੋਂ ਅਗਨੀ ਦੇਵਤੇ ਵਲਕਨ ਅਤੇ ਸੈਲਮੈਂਡਰ ਯਾਨੀ ਰਲ ਕੇ ਪ੍ਰਦਰਸ਼ਨ ਕਰ ਰਹੇ ਸਨ। ਠੰਡ ਸੀ ਹੀ ਬਹੁਤ। ਮੈਂ ਕੋਲਿਆਂ ਦੀ ਗਰਮਾਇਸ਼ ਦੇ ਬਾਵਜੂਦ ਵੀ ਖੜ੍ਹੀ ਥਰ-ਥਰ ਕੰਬੀ ਜਾ ਰਹੀ ਸੀ। ਮੈਕਸ ਨੇ ਆਪਣੀ ਜੈਕਟ ਉਤਾਰ ਕੇ ਮੇਰੇ ਮੋਢਿਆਂ ’ਤੇ ਟੰਗ ਦਿੱਤੀ। ਠੰਡ ਤੋਂ ਬਚਣ ਲਈ ਮੈਂ ਦੋਨੇਂ ਪਾਸਿਉਂ ਹੱਥਾਂ ਨਾਲ ਖਿੱਚ ਕੇ ਜੈਕਟ ਦੀ ਬੁੱਕਲ ਬੰਦ ਕਰ ਲਈ ਸੀ।
ਗੱਲਾਂ ਕਰਦਿਆਂ ਦੁਪਹਿਰ ਦੀ ਬਦਸਲੂਕੀ ਲਈ ਮੈਕਸ ਨੇ ਮੈਥੋਂ ਖਿਮਾ ਮੰਗੀ ਸੀ ਤੇ ਮੈਂ ਉਸਨੂੰ ਮਾਫ਼ ਕਰ ਦਿੱਤਾ ਸੀ। ਮੈਕਸ ਮੈਨੂੰ ਬੜਾ ਹੀ ਸਭਿਅਕ ਅਤੇ ਸੁਹਿਰਦ ਲੱਗਿਆ ਸੀ। ਅੱਗ ਦੀਆਂ ਲਪਟਾਂ ਦੇ ਚਾਨਣ ਵਿੱਚ ਉਹਦਾ ਚੇਹਰਾ ਬੜਾ ਹੀ ਮਨਮੋਹਕ ਨਜ਼ਰ ਆਇਆ ਸੀ। ਮੈਕਸ ਕੋਲ ਜਿਹੜੀ ਬਰਾਂਡੀ ਦੀ ਬੋਤਲ ਸੀ। ਉਹਨੂੰ ਉਹ ਸੁੱਕੀ ਹੀ ਪੀਈ ਜਾ ਰਿਹਾ ਸੀ। ਮੇਰਾ ਵੀ ਪੀਣ ਨੂੰ ਚਿੱਤ ਕਰ ਆਇਆ ਸੀ। ਯਕਦਮ ਮੈਂ ਮੈਕਸ ਤੋਂ ਫੜ ਕੇ ਖੁੱਦ ਬਰਾਂਡੀ ਮੂੰਹ ਨੂੰ ਲਾ ਲਈ ਸੀ।
ਪੌਣੀ ਬੋਤਲ ਪੀ ਜਾਣ ਬਾਅਦ  ਅਸੀਂ ਗੱਲਾਂ ਕਰਦੇ ਗਏ ਸੀ। ਸਰਸਰੀ ਜਿਹੀਆਂ। ਜਿੰਨ੍ਹਾਂ ਵਿੱਚ ਮੈਂ ਉਸਨੂੰ ਫਰਾਂਸ ਦੇਸ਼ ਵਿੱਚ ਜੋ ਕੁੱਝ ਉਦੋਂ ਤੱਕ ਦੇਖਿਆ ਸੀ, ਜੋ ਪ੍ਰਭਾਵ ਗ੍ਰਹਿਣ ਕੀਤੇ ਸਨ , ਉਨ੍ਹਾਂ ਬਾਰੇ ਜ਼ਿਕਰ ਕਰਦੀ-ਕਰਦੀ ਮੈਂ ਚੁੱਪ ਕਰ ਗਈ ਸੀ। ਮੇਰੀਆਂ ਗੱਲਾਂ ਮੁੱਕ ਗਈਆਂ ਸਨ। ਕਿਸੇ ਅਜਨਬੀ ਨਾਲ ਤੁਸੀਂ ਕਿਤੇ ਕਿੰਨੀ ਕੁ ਦੇਰ ਮਗ਼ਜ਼ ਮਾਰ ਸਕਦੇ ਹੋ? ਖਾਸਕਰ ਉਹੋ ਜਿਹੇ ਵਿਅਕਤੀ ਨਾਲ ਜਿਸ ਨਾਲ ਤੁਹਾਡੇ ਵਿਚਾਰ ਨਾ ਮਿਲਦੇ ਹੋਣ। ਜਿਸ ਦੀਆਂ ਰੁਚੀਆਂ-ਅਰੁਚੀਆਂ ਤੋਂ ਤੁਸੀਂ ਵਾਕਫ ਨਾ ਹੋਵੋਂ। ਜਿਸਦੀ ਪਸੰਦ ਨਾ ਪਸੰਦ ਦਾ ਤੁਹਾਨੂੰ ਗਿਆਨ ਨਾ ਹੋਵੇ। ਤੇ ਸਭ ਤੋਂ ਵੱਡੀ ਗੱਲ ਤੁਹਾਨੂੰ ਉਸ ਵਿਅਕਤੀ ਨਾਲ ਗੱਲ ਕਰਨ ਵਿੱਚ ਕੋਈ ਦਿਲਚਸਪੀ ਨਾ ਹੋਵੇ। ਤੁਸੀਂ ਉਸਨੂੰ ਪਸੰਦ ਨਾ ਕਰਦੇ ਹੋਵੋਂ। 
ਪਹਿਲਾਂ ਮੈਂ ਬੋਲਦੀ ਰਹੀ ਸੀ, ਮੈਕਸ ਮੈਨੂੰ ਸੁਣਦਾ ਰਿਹਾ ਸੀ ਤੇ ਫਿਰ ਉਹ ਬੋਲਣ ਲੱਗ ਪਿਆ ਸੀ ਤੇ ਮੈਂ ਉਸਨੂੰ ਸੁਣਨ ਲੱਗ ਗਈ ਸੀ। ਇਉਂ ਲੱਗਦਾ ਸੀ ਜਿਵੇਂ ਮੈਕਸ ਨੇ ਮੈਨੂੰ ਸ਼ਰਾਬ ਦੀ ਬਜਾਏ ਜਾਦੂਈ ਤਰਲ ਫਿਲਟਰ ਪਿਲਾ ਦਿੱਤਾ ਸੀ, ਜਿਸਦੇ ਸੇਵਨ ਨਾਲ ਪਿਲਾਉਣ ਵਾਲੇ ਨਾਲ ਇਸ਼ਕ ਹੋ ਜਾਂਦਾ ਹੈ। ਮੈਕਸ ਮੈਨੂੰ ਮੇਰੀ ਖ਼ੂਬਸੂਰਤੀ ਬਾਰੇ ਦੱਸ ਰਿਹਾ ਸੀ। ਜਿਸਨੂੰ ਹੰਢਾਉਣ ਦੀ ਉਸ ਅੰਦਰ ਤੀਬਰ ਖੁਆਇਸ਼ ਸੀ। ਮੇਰੇ ਫੁੱਲਾਂ ਵਰਗੇ ਨਾਜ਼ਕ ਅਤੇ ਲਾਲ-ਗੁਲਾਲ ਰੁਖਸਾਰਾਂ ਬਾਰੇ, ਜਿਨ੍ਹਾਂ ਨੂੰ ਉਹ ਚੁੰਮਣਾ ਅਤੇ ਚੂਸਣਾ ਚਾਹੁੰਦਾ ਸੀ। ਮੇਰੀ ਭਰਵੀਂ ਹਿੱਕ ਜਿਸਨੂੰ ਉਹ ਨੋਚਣਾ ਅਤੇ ਚੁੰਘਣਾ ਚਾਹੁੰਦਾ ਸੀ। ਮੇਰੇ ਮਤੀਰੇ ਦੀਆਂ ਫਾੜੀਆਂ ਵਰਗੇ ਗੁੱਦੇਦਾਰ ਨਿਤੰਬਾਂ ਮੁਤੱਲਕ ਜਿਨ੍ਹਾਂ ਨੂੰ ਉਹ ਸਹਿਲਾਉਣਾ ਅਤੇ ਚੁੱਭਟਣਾ ਚਾਹੁੰਦਾ ਸੀ। ਮੇਰੇ ਗੰਦਲ ਵਰਗੇ ਲੱਕ ਬਾਰੇ ਜੀਹਨੂੰ ਉਹ ਘੁੱਟਣਾ ਅਤੇ ਜਕੜਣਾ ਚਾਹੁੰਦਾ ਸੀ। ਮੇਰੇ ਗੁਲਾਬ ਦੀਆਂ ਪੱਤੀਆਂ ਵਰਗੇ ਹੋਂਠਾਂ ਬਾਰੇ ਜਿਨ੍ਹਾਂ ਨੂੰ ਉਹ ਚੂਪਣਾ ਅਤੇ ਚੂੰਡਣਾ ਚਾਹੁੰਦਾ ਸੀ। 
ਕਿਸੇ ਗੈਰ ਮਰਦ ਦੇ ਮੁੂੰਹੋਂ ਆਪਣੇ ਹੁਸਨ ਦੀ ਤਾਰੀਫ ਸੁਣ ਕੇ ਔਰਤ ਅੰਨ੍ਹੀ ਹੋ ਜਾਂਦੀ ਹੈ। ਮੈਨੂੰ ਵੀ ਆਪਣੀਆਂ ਸਿਫ਼ਤਾਂ ਸਰਵਣ ਕਰਕੇ ਦਿਸਣੋਂ ਹਟ ਗਿਆ ਸੀ।  ਮੈਕਸ ਦੇ ਚਿਹਰੇ ਵਿੱਚੋਂ ਮੈਨੂੰ ਇਕਬਾਲ ਦਿਸਣ ਲੱਗ ਗਿਆ ਸੀ। ਰੂਪ ਅਤੇ ਭੇਸ ਬਦਲਣ ਵਾਲੇ ਦੇਵਤੇ ਪ੍ਰੋਟੀਅਸ ਵਾਂਗ ਮੈਨੂੰ ਮੇਕਸ ਦਾ ਰੂਪ ਬਦਲਿਆ ਨਜ਼ਰ ਆਇਆ ਸੀ। ਮੈਂ ਉਹਦੇ ਬੁੱਲ੍ਹਾਂ ਨਾਲ ਆਪਣੇ ਬੁੱਲ੍ਹ ਜੋੜ ਲਏ ਸਨ। ਮੇਰੇ ਸ਼ਰੀਰ ਵਿੱਚ ਕੋਈ ਸਰਸਰਾਹਟ ਨਾ ਹੋਈ। ਨਾ ਛੋਹ ਵਿੱਚ ਉਹ ਪੰਘਰਾ ਦੇਣ ਵਾਲਾ ਸੇਕ ਸੀ। ਮੈਂ ਚੁੰਮਣੋਂ ਹਟ ਗਈ ਸੀ। ਮੈਂ ਚੌਂਕ ਕੇ ਦੇਖਿਆ ਸੀ, ਇਕਬਾਲ ਨਹੀਂ ਉਹ ਤਾਂ ਮੈਕਸ ਸੀ। ਮੈਂ ਆਪਣਾ ਸਿਰ ਝਟਕ ਕੇ ਅੱਖਾਂ ਕਈ ਵਾਰ ਝਪਕੀਆਂ। ਮੈਨੂੰ ਬੜੀ ਨਮੋਸ਼ੀ ਹੋਈ ਸੀ। 
“ਯੂ ਆਰ ਏ ਗਰੇਟ ਕਿਸਰ।” ਮੈਕਸ ਨੇ ਦੁਬਾਰਾ ਫਿਰ ਮੈਨੂੰ ਮੂੰਹ ਲਾਹੁਣ ਦੀ ਕੋਸ਼ਿਸ਼ ਕੀਤੀ ਸੀ। 
ਉਸਦੇ ਬੁੱਲ੍ਹਾਂ ਉੱਤੇ ਆਪਣਾ ਹੱਥ ਰੱਖ ਕੇ ਉਸਨੂੰ ਰੋਕਦਿਆਂ ਜੁਆਬ ਵਿੱਚ ਮੈਂ ਕਹਿ ਬੈਠੀ ਸੀ, “ਵੱਟ ਯੂ ਆਰ ਨਾਟ। ਤੈਨੂੰ ਤਾਂ ਚੁੰਮਣ ਕਲਾ ਦੀ ਅੱਲਫ ਬੇ ਵੀ ਨਹੀਂ ਆਉਂਦੀ।”
“ਸਿਖਾ ਦੇ ਫੇਰ? ਐਮ ਫਾਸਟ ਲਰਨਰ।” 
ਮੈਂ ਚੁੱਪ ਰਹੀ। ਮੈਕਸ ਆਪੇ ਮੈਥੋਂ ਪਰ੍ਹੇ ਹੱਟ ਗਿਆ ਸੀ।
“ਪੈਣਾ ਨ੍ਹੀਂ? ਚੱਲ ਮੈਂ ਤੈਨੂੰ ਤੇਰੇ ਟੈਂਟ ਤੱਕ ਛੱਡ ਆਵਾਂ?” ਮੈਕਸ ਦੀ ਨੀਤ ਵਿੱਚ ਅਜੇ ਵੀ ਖੋਟ ਝਲਕਦੀ ਸੀ।
“ਨਹੀਂ ਮੈਂ ਮੇਰੇ ਟੈਂਟ ਵਿੱਚ ਤਾਂ ਤੇਰੇ ਭੈਣ-ਭਣੋਈਆ ਪਏ ਨੇ।” ਬੇਅਖਤਿਆਰ, ਬਿਨਾਂ ਸੋਚੇ ਸਮਝੇ ਮੇਰੇ ਮੂੰਹੋਂ ਨਿਕਲ ਗਿਆ ਸੀ।
ਮੈਕਸ ਨੂੰ ਯਾਨੀ ਸੱਚੀਂ-ਮੁੱਚੀਂ ਮੇਰੀ ਚਿੰਤਾ ਸੀ, “ਫਿਰ ਕਿੱਥੇ ਪਏਂਗੀ?” 
“ਪੈਣ ਲਈ ਜਗ੍ਹਾ ਹੁੰਦੀ ਤਾਂ ਇੱਥੇ ਅੱਗ ਸੇਕਣ ਕਾਹਤੇ ਆਉਂਦੀ?”
  “ਤੈਨੂੰ ਅੱਗ ਸੇਕਣ ਦੀ ਕੀ ਲੋੜ ਐ? ਤੂੰ ਤਾਂ ਆਪ ਹੀ ਨਿਰੀ ਅੱਗ ਐਂ। ਚੱਲ ਮੇਰੇ ਨਾਲ ਆ ਜਾਹ।” ਗੋਲ ਮਸ਼ਕਰੀ ਕਰਕੇ ਮੈਕਸ ਆਪਣੇ ਤੰਬੂ ਵੱਲ ਤੁਰ ਪਿਆ ਸੀ।
ਰਾਤ ਖੜ੍ਹੇ ਰਹਿ ਕੇ ਥੋੜ੍ਹਾ ਕੱਟਣੀ ਸੀ? ਮੈਂ ਬੁਰੀ ਤਰ੍ਹਾਂ ਥੱਕੀ ਪਈ ਸੀ। ਮੇਰਾ ਅੰਗ-ਅੰਗ ਦੁੱਖ ਰਿਹਾ ਸੀ। ਹੋਰ ਕੋਈ ਚਾਰਾ ਚੱਲਦਾ ਨਾ ਦੇਖ ਕੇ ਮੈਂ ਵੀ ਮੈਕਸ ਪਿਛੇ ਤੁਰ ਪਈ ਸੀ। 
ਬੜੀ ਦੇਰ ਤੱਕ ਅਸੀਂ ਮੈਕਸ ਦੇ ਟੈਂਟ ਵਿੱਚ ਬੈਠ ਕੇ ਪੀਂਦੇ ਰਹੇ ਸੀ। ਖੁਸ਼ਗੱਪੀਆਂ ਮਾਰਦਿਆਂ ਮੈਂ ਉਸ ਵਜੂਦ ਵਿੱਚੋਂ ਇਕਬਾਲ ਨੂੰ ਤਲਾਸ਼ਣ ਲੱਗ ਪਈ ਸੀ। ਇਕਬਾਲ ਅਤੇ ਮੈਕਸ ਵਿੱਚ ਜ਼ਮੀਨ ਅਸਮਾਨ ਜਿੰਨਾ ਅੰਤਰ ਸੀ। ਇਕਬਾਲ ਜਿਤਨਾ ਸੋਹਣਾ ਸੀ। ਮੈਕਸ ਉਨ੍ਹਾਂ ਹੀ ਬਦਸ਼ਕਲ। ਇਕਬਾਲ ਜਿੰਨਾ ਨਰਮ। ਮੈਕਸ ਉਨਾ ਹੀ ਖਰਵਾਂ। ਹਰ ਚੀਜ਼ ਉਨ੍ਹਾਂ ਦੀ ਇੱਕ ਦੂਜੇ ਦੇ ਮੁਕਾਬਲੇ ਉਲਟ ਸੀ। ਜਿਸਦੀ ਜੁਸਤਜੂ ਸੀ ਜਦ ਉਹ ਨਹੀਂ ਮਿਲਿਆ ਸੀ ਤਾਂ ਸੜਕ ਤੋਂ ਜਵਾਨੀ ਲੱਭ ਰਹੇ ਬੁੱਢੇ ਵਾਂਗ  ਮੈਂ ਵੀ ਨਿਰਾਸ਼ ਹੋ ਕੇ ਇਕਬਾਲ ਨੂੰ ਮੈਕਸ ਵਿੱਚੋਂ ਢੂੰਡਣਾ ਛੱਡ ਦਿੱਤਾ ਸੀ। 
ਮੈਂ ਨਫ਼ਰਤ ਨਾਲ ਅਲਕਤ ਮੰਨ ਕੇ ਮੈਕਸ ਤੋਂ ਪਰ੍ਹੇ ਮੂੰਹ ਫੇਰ ਲਿਆ ਸੀ। ਉਸ ਵੱਲ ਦੇਖ ਕੇ ਮੈਨੂੰ ਉਬੱਤ ਆ ਰਹੇ ਸਨ। ਐਨ ਉਸ ਵਕਤ ਮੈਨੂੰ ਬਾਇਬਲ ਦਾ ਉਹ ਟੈਸਟਾਮੈਂਟ ਯਾਦ ਆਇਆ ਸੀ, ਜਿਸ ਦਾ ਕਿ ਮੂਲ ਅਰਥ ਹੈ, ‘ਜੋ ਖੁਸ ਗਿਆ ਹੈ, ਉਸਦਾ ਗ਼ਮ ਕਰਨਾ, ਜੋ ਹੈ ਉਸਨੂੰ ਨਾ ਮਾਨਣਾ ਅਤੇ ਜੋ ਨਹੀਂ ਮਿਲ ਸਕਦਾ, ਉਸਦੀ ਆਸ ਨਾ ਛੱਡਣੀ;  ਤਿੰਨੋਂ ਹੀ ਮੂਰਖਤਾ ਦੀਆਂ ਨਿਸ਼ਾਨੀਆਂ ਹਨ।’
  ਇਕਬਾਲ ਨਹੀਂ ਹੈ ਤਾਂ ਨਾ ਸਹੀ। ਮੈਕਸ ਤਾਂ ਹੈ? ਮੈਂ ਇਸੇ ਨਾਲ ਗੁਜ਼ਰਾ ਕਿਉਂ ਨਹੀਂ ਕਰ ਲੈਂਦੀ? ਇਹ ਸੋਚ ਕੇ ਮੈਂ ਮੈਕਸ ਦੇ ਮੂੰਹ ’ਚ ਮੂੰਹ ਪਾ ਕੇ ਉਸਨੂੰ ਸਨੌਗ ਕਰਨ ਲੱਗ ਪਈ ਸੀ। 
ਮੈਕਸ ਨੇ ਏਦੂੰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸੀ। ਮੈਕਸ ਮੇਰੇ ਮਾੜੇ ਜਿਹੇ ਝੁਕਾਅ ਦਾ ਹੀ ਬਾਹਲਾ ਸਾਰਾ ਫਾਇਦਾ ਉਠਾਉਣਾ ਚਾਹੁੰਦਾ ਸੀ। ਪਰ ਮੈਂ ਉਸਨੂੰ ਇਹ ਆਖ ਕੇ ਵਰਜ ਦਿੱਤਾ ਸੀ ਕਿ ਮੈਂ ਲੰਮੀਆਂ-ਲੰਮੀਆਂ ਛਾਲਾਂ ਮਾਰ ਕੇ ਥੋੜ੍ਹੀ ਵਾਟ  ਚੱਲ ਕੇ ਥੱਕਣਾ ਨਹੀਂ ਚਾਹੁੰਦੀ। ਸਗੋਂ ਸਟੈੱਪ-ਬਾਏ-ਸਟੈੱਪ ਹੌਲੀ-ਹੌਲੀ ਤੁਰ ਕੇ ਜ਼ਿਆਦਾ ਦੂਰ ਤੱਕ ਜਾਣ ਦੀ ਖਾਹਸ਼ਮੰਦ ਹਾਂ। ਮੈਕਸ ਦੇ ਖਾਨੇ ਗੱਲ ਪੈ ਗਈ ਸੀ ਤੇ ਉਹ ਟਲ ਗਿਆ ਸੀ। ਫਿਰ ਅਸੀਂ ਇੱਕ ਦੂਸਰੇ ਤੋਂ ਵਕਫਾ ਪਾ ਕੇ ਪੈ ਗਏ ਸੀ। 
ਮੈਂ ਮੈਕਸ ਵੱਲ ਪਿੱਠ ਕਰੀ ਪਾਸੇ  ਭਾਰ ਪਈ ਸੀ। ਮੈਕਸ ਆਹੀਸਤਾ-ਆਹੀਸਤਾ ਮੇਰੇ ਕੋਲ ਨੂੰ ਸਰਕਿਆ ਸੀ। ਉਹ ਮੇਰੇ ਪਿੱਛੇ ਮੇਰੇ ਵਾਲੀ ਦਿਸ਼ਾ ਵਿੱਚ ਪਿਆ ਹੋਇਆ ਸ਼ਾਇਦ ਕਾਫ਼ੀ ਦੇਰ ਤੋਂ ਮੈਨੂੰ ਨਿਹਾਰ ਰਿਹਾ ਸੀ। ਫਿਰ ਅੱਲ੍ਹਾ ਜਾਣੇ ਉਹਦੇ ਮਨ ਵਿੱਚ ਕੀ ਆਇਆ ਕਿ ਉਹਨੇ ਲੇਟੇ ਲੇਟਿਆਂ ਆਪਣੇ ਦੋਨੇ ਹੱਥ ਮੇਰੇ ਗੁਦਗੁਦੇ ਨਿਤੰਬਾਂ ਨੂੰ ਪਾ ਲਏ ਸਨ। ਉਹਨੇ ਆਪਣੀਆਂ ਮੁੱਠੀਆਂ ਵਿੱਚ ਆਏ ਮਾਸ ਨੂੰ ਪੂਰੇ ਜ਼ੋਰ ਨਾਲ ਇੰਝ ਘੁੱਟਿਆ ਸੀ ਜਿਵੇਂ ਉਨ੍ਹਾਂ ਵਿੱਚੋਂ ਨਿਚੋੜ ਕੇ ਜੂਸ ਕੱਢਣਾ ਹੋਵੇ। ਅਸੀਮ ਤਾਕਤ ਨਾਲ ਦਬਾਉਣ ਬਾਅਦ ਉਹਨੇ ਮੇਰੇ ਸ਼ਰੀਨ ਢਿੱਲੇ ਛੱਡ ਦਿੱਤੇ ਸਨ। ਜਦੇ ਹੀ ਦੁਬਾਰੇ ਫਿਰ ਘੁੱਟਣੇ ਸ਼ੁਰੂ ਕਰ ਦਿੱਤੇ ਸਨ। ਇਸ ਤਰ੍ਹਾਂ ਇਹ ਕਾਰਵਾਈ ਉਸਨੇ ਕਈ ਵਾਰ ਦੁਹਰਾਈ ਸੀ। ਜਦੋਂ ਉਹ ਉਂਗਲਾਂ ਨੂੰ ਕੱਸ ਪਾਉਂਦਾ ਤਾਂ ਮੱਲੋ-ਮੱਲੀ ਸੁਆਦ ਵਿੱਚ ਆਈ ਦੇ ਮੇਰੇ ਮੂੰਹੋਂ, “ਹਾਏ!” ਨਿਕਲ ਜਾਂਦੀ ਸੀ। ਉਹਦੇ ਸਪਰਸ਼ ਨੇ ਮੇਰੀ ਨਸ-ਨਸ ਵਿੱਚ ਕਰੰਟ ਦੌੜਨ ਲਾ ਦਿੱਤਾ ਸੀ। ਮੇਰੇ ਤਨ-ਬਦਨ ’ਤੇ ਹਵਸ ਦੀ ਖੁਜਲੀ ਹੋਣ ਲੱਗ ਗਈ ਸੀ। ਉਹਦੇ ਖਾਜ ਕਰਦੇ ਹੱਥ ਮੈਨੂੰ ਆਨੰਦਮਈ ਲੱਗਦੇ ਸਨ। ਇਉਂ ਜਾਪਦਾ ਸੀ ਜਿਵੇਂ ਮੇਰੇ ਅੰਦਰ ਕੋਈ ਖੌਲਦਾ ਹੋਇਆ ਪਾਰਾ ਛਲਕ-ਛਲਕ ਹੇਠ-ਉੱਤੇ ਜਾ ਰਿਹਾ ਹੋਵੇ। 
ਮੇਰੇ ਅੰਦਰ ਜਿਵੇਂ ਕਈ ਐਕਸਪਲੋਜ਼ਨ, ਕਈ ਧਮਾਕੇ ਹੋ ਰਹੇ ਸਨ। ਜਿਵੇਂ ਬੰਬ ਫਟ ਰਹੇ ਹੁੰਦੇ ਹਨ। ਮੇਰੇ ਮਨ ਵਿੱਚ ਮੈਕਸ ਨੂੰ ਅਪਨਾਉਣ ਦੀ ਇੱਛਾ ਤਾਂ ਪਹਿਲਾਂ ਹੀ ਉਤਪਨ ਹੋ ਚੁੱਕੀ ਸੀ। ਉਸ ਪਲ ਆਨੰਦ ਮਾਨਣ ਦੇ ਰਾਹ ’ਚ ਰੋੜਾ ਬਣੇ ਮੈਨੂੰ ਆਪਣੇ ਹੀ ਕੱਪੜੇ, ਆਪਣੇ ਵੈਰੀ ਜਾਪੇ ਸਨ। ਤੇ  ਮੈਂ ਮੈਕਸ ਦੀ ਮਦਦ ਨਾਲ ਪਈ-ਪਈ ਨੇ ਫੌਰਨ ਆਪਣੇ ਵਸਤਰ ਉਤਾਰ ਕੇ ਤੰਬੂ ਤੋਂ ਬਾਹਰ ਚਲਾ ਕੇ ਮਾਰੇ ਸਨ। 
ਵਸਤਰਾਂ ਦੀ ਦਿਵਾਰ ਦੇ ਵਿਚਾਲਿਉਂ ਨਿਕਲਣ ਦੀ ਦੇਰ ਸੀ ਕਿ ਮੈਕਸ ਸਿਰ ਤੋਂ ਪੈਂਰਾਂ ਤੱਕ ਮੇਰੇ ਕਰੀਬ ਆ ਗਿਆ ਸੀ। ਬਹੁਤ ਨੇੜੇ, ਬਿਲਕੁਲ ਨਾਲੋਂ ਨਾਲ। ਮੇਰੀ ਵਾਸਨਾ ਉਹਦੀ ਹਵਸ ਦੀ ਉਂਗਲ ਫੜ ਕੇ ਤੁਰ ਪਈ ਸੀ। ਇੱਕ ਮਿਸ਼ਾਲ ਨਾਲ ਦੂਜੀ ਮਿਸ਼ਾਲ ਬਲਦੀ ਹੈ। ਮੈਕਸ ਮੇਰੇ ਵਜੂਦ ਦੀਆਂ ਬਾਹਰੀ ਸੀਮਾਵਾਂ ਪਾਰ ਕਰਨ ਲੱਗਿਆ ਹੀ  ਸੀ ਕਿ ਮੈਂ ਉਸਨੂੰ ਆਪਣੇ ਜ਼ਿਹਨ ਵਿੱਚ ਮਟਰਗਸ਼ਤੀ ਕਰਦੇ ਫਿਰਦੇ ਡਰ ਤੋਂ ਪ੍ਰਚਿਤ  ਕਰਵਾਇਆ ਸੀ, “ਮੈਕਸ? ਮੈਂ ਇਹ ਕੰਮ ਕਦੇ ਕੀਤਾ ਨ੍ਹੀਂ। -ਅੱਜ ਜ਼ਿੰਦਗੀ ’ਚ ਪਹਿਲੀ ਵਾਰ ਕਰਨ ਜਾ ਰਹੀ ਆਂ। -ਐਮ ਸਕੇਅਰਡ।”
ਮੇਰੀ ਗੱਲ ਸੁਣ ਕੇ ਮੈਕਸ ਉੱਚੀ-ਉੱਚੀ ਲੱਚਰ ਜਿਹਾ ਹਾਸਾ ਹੱਸਿਆ ਸੀ, “ਦੁਨੀਆਂ ਦੀ ਹਰ ਔਰਤ ਨਵੇਂ ਬੰਦੇ ਨੂੰ ਆਹੀ ਗੱਲ ਆਖਦੀ ਹੈ। ਈਵਨ ਪਰਾਟੀਚਿਊਟਸ ਵੀ।”
ਮੈਂ ਮੈਕਸ ਨੂੰ ਪੈਰਾਂ ਚੋਂ ਕੱਢਣਾ ਚਾਹੁੰਦੀ ਸੀ, “ਵੇਸਵਾਵਾਂ ਕੀ ਕਹਿੰਦੀਆਂ ਨੇ, ਤੈਨੂੰ ਕਿਵੇਂ ਪਤੈ? ਜ਼ਰੂਰ ਜਾਂਦਾ ਹੋਵੇਂਗਾ ਤੂੰ ਉਹਨਾਂ ਕੋਲ?”
“ਹਾਂ, ਬਸ ਕਦੇ-ਕਦਾਈਂ, ਜਦੋਂ ਜੀਅ ਕਰੇ। -ਵੈਸੇ ਜੀਅ ਮੇਰਾ ਹਮੇਸ਼ਾ ਈ ਕਰਦਾ ਰਹਿੰਦਾ ਹੈ।”
“ਲੁੱਚਾ ਕਿਸੇ ਥਾਂ ਦਾ। ਯੂ ਆਰ ਵੈਰੀ ਨੌਟੀ, ਨੌਟੀ ਯੂ ਆਰ।” ਮੈਂ ਛੇੜਖਾਨੀ ਕਰਨ ਲਈ ਮੈਕਸ ਦੀ ਹਿੱਕ ਵਿੱਚ ਹਲਕੀਆਂ-ਹਲਕੀਆਂ ਮੁੱਕੀਆਂ ਮਾਰੀਆਂ ਸਨ। 
ਸ਼ੇਖੀ ਮਾਰਨ ਲਈ ਮੈਕਸ ਨੇ ਆਪਣੀ ਕੋਈ ਹੱਡ-ਬੀਤੀ ਛੇੜ ਲਿੱਤੀ ਸੀ, “ਦੋ ਢਾਈ ਸਾਲ ਹੋ ਗਏ। ਇੱਕ ਗਸ਼ਤੀ ਨਾਲ ਮੈਂ ਬੀਹ ਪੌਂਡ ’ਚ ਸੈਕਸ ਕੀਤਾ ਸੀ। ਚੰਗੀ ਸੋਹਣੀ ਸੁੱਖੀ ਸੀ। ਬੜਾ ਮਜ਼ਾ ਦਿੱਤਾ ਸੀ ਉਹਨੇ। ਦੋ ਕੁ ਹਫਤਿਆਂ ਮਗਰੋਂ ਭਾਈ ਮੈਂ ਫਿਰ ਉਹਦੇ ਕੋਲ ਚਲਿਆ ਗਿਆ। ਉਦਣ ਉਹਨੇ ਪੰਦਰਾਂ ਪੌਂਡ ਲਏ ਮੈਥੋਂ। ਮੁੜ ਕੇ ਮੈਂ ਚੋਰੀ ਦੇ ਇਲਜ਼ਾਮ ਵਿੱਚ ਫੜਿਆ ਗਿਆ ਤੇ ਖਾਸਾ ਚਿਰ ਜੇਲ੍ਹ ’ਚ ਰਿਹਾ। ਛੇ ਕੁ ਮਹੀਨਿਆਂ ਬਾਅਦ ਮੈਂ ਰਿਹਾਅ ਹੋ ਕੇ ਫੇਰ ਰੈੱਡ ਲਾਈਟ ਏਰੀਏ (ਲਾਲ ਬੱਤੀ ਇਲਾਕਾ) ’ਚ ਗਿਆ ਤਾਂ ਉਸੇ ਹੀ ਵੇਸਵਾ ਨੇ ਮੇਰੇ ਤੋਂ ਸੌ ਪੌਂਡ ਮੰਗਿਆ। ਮੈਂ ਕਿਹਾ, “ਇਹ ਤਾਂ ਬਾਹਲੇ ਨੇ। ਮੈਨੂੰ ਭੋਲਾ ਜਿਹਾ ਮੂੰਹ ਬਣਾ ਕੇ ਕਹਿੰਦੀ, ਮੈਂ ਇੱਜ਼ਤਦਾਰ ਘਰਾਨੇ ਦੀ ਸ਼ਰੀਫ ਕੁੜੀ ਆਂ। ਆਰਥਿਕ ਸੰਕਟਾਂ ਕਾਰਨ ਮਜਬੂਰ ਹੋ ਕੇ ਅੱਜ ਪਹਿਲੀ ਵਾਰ ਤਨ ਵੇਚ ਰਹੀ ਹਾਂ। ਨਹੀਂ, ਮੈਂ ਇਹੋ ਜਿਹੇ ਧੰਦੇ ਵੱਲ ਨੱਕ ਨਹੀਂ ਕਰਦੀ। ਤੂੰ ਪਹਿਲਾ ਤੇ ਆਖ਼ਰੀ ਗਾਹਕ ਐਂ ਮੇਰਾ। ਇਸ ਲਈ ਸੌ ਪੌਂਡ ਤੋਂ ਇੱਕ ਪੈਨੀ ਘੱਟ ਨਹੀਂ ਲਵਾਂਗੀ। -ਗੌਡ ਨੋਜ਼ ਉਹਨੇ ਕਿੰਨਿਆਂ ਕੁ ਬੰਦਿਆਂ ਨੂੰ ਇਹ ਡਾਇਲਾਗ  ਸੁਣਾ-ਸੁਣਾ ਕੇ ਬੁੱਧੂ ਬਣਾਇਆ ਅਤੇ ਲੁੱਟਿਆ ਹੋਊ। ਮੈਂ ਫੇਰ ਉੱਥੇ ਈ ਉਹਦੇ ਗਲ ਪੈ ਗਿਆ, ਪੰਦਰਾਂ ਪੌਂਡਾਂ ’ਚ ਤਾਂ ਛੇ ਮਹੀਨੇ ਪਹਿਲਾਂ ਤੈਨੂੰ ਭੋਗ ਕੇ ਗਿਆ ਸੀ? ਛੱਤੀ ਤਾਂ ਆਉਂਦੇ ਨੇ ਇਨ੍ਹਾਂ  ਕੋਲ। ਕੀਹਦੀ-ਕੀਹਦੀ ਸ਼ਕਲ ਚੇਤੇ ਰੱਖਣ ਉਹ ਵੀ। ਫੇਰ ਝੂਠੀ ਹੋ ਗਈ। ਆਖਣ ਲੱਗੀ, ਹੁਣ ਮਹਿੰਗਾਈ ਹੋ ਗਈ। ਮੈਂ ਕਿਹਾ, ਤੂੰ ਵੀ ਤਾਂ ਸਾਲੀਏ ਹਾਈ-ਮਾਈਲੇਜ਼  ਹੋ ਗਈ। ਤੂੰ ਪਰਾਪਟੀ  ਜਾਂ ਸ਼ਰਾਬ ਥੋੜ੍ਹੀ ਐਂ, ਜਿਹੜੀ ਤੇਰੀ ਪੁਰਾਣੀ ਹੋਣ ਨਾਲ ਕੀਮਤ ਵਧੂਗੀ? ਮੈਂ ਤਾਂ ਸੁਣਾ ਦਿੱਤਾ ਕਿ, ਕਾਰ ਤੇ ਨਾਰ ਦੀ ਤਾਂ ਸਮਾਂ ਪੈਣ ਨਾਲ ਵੈਲਿਊ ਲੌਸ (ਕੀਮਤ ਡਿੱਗਣੀ) ਹੀ ਹੁੰਦੀ ਆ। -ਪੌਂਡ ਦਸ ਲੈਣੇ ਆ ਤਾਂ ਗੱਲ ਕਰ, ਨਹੀਂ ਮੈਂ ਚੱਲਿਆਂ? ਐਨਾ ਆਖ ਕੇ  ਸ਼ਾਜ਼ੀਆ ਮੈਂ ਉੱਥੋਂ ਤੁਰ ਪਿਆ। ਮੇਰੇ ਮਗਰ ਭੱਜੀ ਆਈ। ਬੋਲੀ, ਬੋਹਣੀ ਦਾ ਵੇਲੈ। ਸੁੱਕਾ ਨਾ ਮੁੜ। ਚਾਹੇ ਪੰਜ ਪੌਂਡ ਹੀ ਦੇ? ਪਰ ਕੁੱਝ ਨਾ ਕੁੱਝ ਦੇ ਜ਼ਰੂਰ ਜਾਹ। ਹੁਣ ਤੂੰ ਆਪ ਹੀ ਦੱਸ? ਇਹ ਗੱਲ ਤਾਂ ਮੈਨੂੰ ਉਸ ਤੀਵੀਂ ਨੇ ਵੀ ਆਖੀ ਸੀ ਜੀਹਨੂੰ ਕਿ ਮੈਂ ਦੋ ਵਾਰ ਭੋਗ ਚੁੱਕਿਆ ਸੀ।”
“ਪਰ ਮੈਂ ਸੱਚ ਕਹਿ ਰਹੀ ਹਾਂ। ਭਾਵੁਕ ਹੋਈ ਔਰਤ ਕਦੇ ਝੂਠ ਨਹੀਂ ਬੋਲਦੀ ਹੁੰਦੀ। ਆਈ ਹੈਵ ਨੈਵਰ ਐਵਰ ਹੈਡ ਸੈਕਸ ਬੀਫੋਰ। ਇੱਟ ਇਜ਼ ਵੈਰੀ ਫਰਸਟ ਟਾਈਮ ਇੰਨ ਮਾਈ ਲਾਇਫ। ਜੀਹਦੀ ਮਰਜ਼ੀ ਸੌਂਹ ਖੁਆ ਲੈ? ਆਈ ਸਵੇਅਰ!” ਮੈਂ ਸੌਂਹ ਖਾਣ ਲਈ ਆਪਣੀ ਘੰਡੀ ਛੂਹੀ ਸੀ।
“ਕੋਈ ਨ੍ਹੀਂ ਮੰਨ ਲੈਂਦੇ ਹਾਂ।” ਮੈਕਸ ਨੂੰ ਅਜੇ ਵੀ ਮੇਰੇ ਤੇ ਯਕੀਨ ਨਹੀਂ ਸੀ ਆਇਆ।
“ਆਈ ਮੀਨ ਇੱਟ, ਯੂ ਨੋ।” 
“ਓ ਕੇ ਆਈ ਬਲੀਵ ਯੂ। ਮੈਂ ਕਦੋਂ ਕਹਿੰਨਾਂ ਤੂੰ ਰੋਜ਼ ਕਰਦੀ ਏਂ? ਨਿੱਤ ਦਾ ਅਭਿਆਸ ਤਾਂ ਅਸੀਂ ਕਰੀਦੇ ਆਂ।  ਇਨ੍ਹਾਂ ਹੱਥਾਂ ਨਾਲ!”
ਮੈਂ ਉਹਦਾ ਮਤਲਬ ਸਮਝ ਗਈ ਸੀ, “ਮੈਂ ਨਹੀਂ ਸੀ ਜਾਣਦੀ ਤੂੰ ਐਨਾ ਲੁੱਚਾ ਹੋਵੇਂਗਾ?”
ਮੈਕਸ ਆਪਣੇ ਹੱਥਾਂ ਵਿੱਚ ਥੁੱਕੀ ਫਿਰਦਾ ਸੀ, “ਲੁੱਚਪੁਣਾ ਤਾਂ ਮੇਰਾ ਹਲੇ ਤੂੰ ਦੇਖਿਆ ਨ੍ਹੀਂ। ਕਹੇਂ ਤਾਂ ਦਿਖਾਵਾਂ?” 
“ਦਿਖਾ?” ਮੇਰੇ ਅੰਦਰ ਵਾਸਨਾ ਦੇ ਮੱਘਦੇ-ਦਹਿਕਦੇ ਕੋਲੇ ਠੰਡੇ ਹੋ ਚੁੱਕੇ ਸਨ। ਬੁੱਝੀ ਹੋਈ ਅੱਗ ਨੂੰ ਫਰੋਲ ਕੇ ਭਾਂਬੜ ਮਚਾਉਣ ਦੀ ਮੈਕਸ ਨੂੰ ਪੂਰੀ ਜਾਚ ਆਉਂਦੀ ਸੀ। ਤਰਖਾਨ ਦੇ ਇਕੋ ਹਥੌੜੀ ਮਾਰ ਕੇ ਲੱਕੜੀ ਵਿੱਚ ਮੇਖ ਗੱਡਣ ਵਾਂਗ ਉਹ ਮੇਰੇ ਵਿੱਚ ਧਸਿਆ ਸੀ ਤਾਂ ਪੀੜ ਨਾਲ ਮੇਰੀ ਚੀਕ ਨਿਕਲ ਗਈ ਸੀ। ਮੈਨੂੰ ਇਉਂ ਲੱਗਿਆ ਸੀ ਜਿਵੇਂ ਮੇਰੇ ਅੰਦਰ ਦੋ ਧਾਰੀ ਤਲਵਾਰ ਚੀਰੇ ਪਾਉਂਦੀ ਧਸੜਦੀ ਜਾ ਰਹੀ ਹੋਵੇ। ਮੈਂ ਸਾਰਾ ਸੁਆਦ ਭੁੱਲ ਕੇ ਕ੍ਰਿਆ ਉੱਥੇ ਹੀ ਖਾਰਜ ਕਰਨ ਦਾ ਹੁਕਮ ਦਿੱਤਾ ਸੀ।
“ਦੋ ਕੋਹ ਚਲੀ ਨ੍ਹੀਂ ਬਾਬਾ ਤਿਹਾਈ। ਹੁਣ ਤਾਂ ਸ਼ੁਰੂ ਹੋਏ ਆਂ। ਹੁਣੇ ਕਿਵੇਂ ਹਟ ਜਾਇਏ?” ਮੈਕਸ ਨੂੰ ਆਪਣੇ ਸੁਆਦ ਦੀ ਪਈ ਹੋਈ ਸੀ।
“ਮੇਰੇ ਦਰਦ ਹੋ ਰਿਹੈ, ਸਟੂਪਿਡ। ਯੂ ਆਰ ਹਰਟਿੰਗ ਮੀ। ਐਮ ਪੇਨਿੰਗ ਯੂ ਨੋ।” ਮੈਂ ਦਰਦ ’ਚ ਚੀਖ ਕੇ ਕਿਹਾ ਸੀ।
“ਡੌਂਟ ਵਰੀ। ਹੁਣ ਨ੍ਹੀਂ ਦੁੱਖ ਲਾਉਂਦਾ। ਆਈ ਪਰੌਮਿਸ, ਆਈ ਵਿੱਲ ਬੀ ਜੈਂਟਲ ਵਿੱਦ ਯੂ।” ਮੈਕਸ ਕਿਸੇ ਤਜਰਬੇਕਾਰ ਸਰਜਨ ਦੇ ਉਪਰੇਸ਼ਨ ਕਰਨ ਵਾਂਗ  ਇਹਤਿਆਤ ਵਰਤ  ਕੇ ਮੇਰੇ ਨਾਲ ਸੈਕਸ ਕਰਨ ਲੱਗ ਪਿਆ ਸੀ। 
ਕਸ਼ਟ ਅਤੇ ਪੀੜ ਤਾਂ ਅਜੇ ਵੀ ਹੁੰਦੀ ਸੀ। ਪਰ ਹੁਣ ਉਹ ਬਰਦਾਸ਼ਤ ਤੋਂ ਬਾਹਰ ਨਹੀਂ ਸੀ, ਮੈਂ ਉਸਨੂੰ ਜਰ ਸਕਦੀ ਸੀ। ਮੈਕਸ ਮੇਰੇ ਅੰਦਰ ਹੀ ਅੰਦਰ ਨੂੰ ਵੜਦਾ ਜਾ ਰਿਹਾ ਸੀ। ਮੈਨੂੰ ਉਦੋਂ ਭਾਰਤੀ ਕਾਲਗਰਲ ਪਾਮੇਲਾ ਬੋਰਡੇਜ਼ ਉਰਫ ਪਾਮੇਲਾ ਚੌਧਰੀ ਦੀ ਇੱਕ ਇਟਰਵਿਊ ਦੌਰਾਨ ਕਹੀ ਹੋਈ ਗੱਲ ਯਾਦ ਆਈ ਸੀ। ਉਹ ਕਹਿੰਦੀ ਸੀ, ““ਭੇ ੳਨਦ ਲੳਰਗੲ, ਮੋਸਟ ਮੲਨ ਸਪੲਨਦ ਨਨਿੲ ਮੋਨਟਹਸ ਨਿ ਟਹੲਰਿ ਮੋਟਹੲਰ’ਸ ਾੋਮਬਸ ੳਨਦ ਟਹੲ ਰੲਸਟ ੋਡ ਟਹੲਰਿ ਲਵਿੲਸ ਟਰੇਨਿਗ ਟੋ ਚਰੳਾਲ ਰਗਿਹਟ ਬੳਚਕ.” (ਆਦਮੀ ਨੌ ਮਹੀਨੇ ਆਪਣੀ ਮਾਂ ਦੇ ਪੇਟ ਵਿੱਚ ਰਹਿੰਦਾ ਹੈ ਤੇ ਉਸਨੂੰ ਉਸ ਜਗ੍ਹਾ ਨਾਲ ਮੋਹ ਪੈ ਜਾਂਦਾ ਹੈ। ਇਸੇ ਲਈ ਜਨਮ ਤੋਂ ਬਾਅਦ ਸਾਰੀ ਉਮਰ ਵਾਪਸ ਉੱਥੇ ਵੜਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਜਿੱਥੋਂ ਉਹ ਨਿਕਲਿਆ ਹੁੰਦਾ ਹੈ।)
ਡੇਢ-ਦੋ ਮਿੰਟ ਦੀ ਜ਼ੋਰ ਅਜ਼ਮਾਈ ਕਰਨ ਉਪਰੰਤ ਮੈਕਸ ਮੇਰੇ ਉੱਪਰ ਹੀ ਝੱਖੜ ਆਏ ਤੋਂ ਜੜੋਂ ਉੱਖੜੇ ਦਰਖਤ ਵਾਂਗ ਡਿੱਗ ਪਿਆ ਸੀ। ਉਹ ਐਨਾ ਹੌਲਾ ਹੋ ਗਿਆ ਸੀ ਕਿ ਮੈਨੂੰ ਉਹਦਾ ਬਿਲਕੁਲ ਵੀ ਭਾਰ ਮਹਿਸੂਸ ਨਹੀਂ ਸੀ ਹੁੰਦਾ। ਉਦੋਂ ਭਾਵੇਂ ਉਹਦੇ ਵਰਗੇ ਦਸ ਬੰਦੇ ਮੇਰੇ ਉੱਪਰ ਪੈ ਜਾਂਦੇ। ਮੈਨੂੰ ਕੋਈ ਅਹਿਸਾਸ ਨਹੀਂ ਸੀ ਹੋਣਾ।
ਮੈਕਸ ਨੂੰ ਮਜ਼ਾ ਆਇਆ ਸੀ ਜਾਂ ਨਹੀਂ। ਇਸ ਬਾਰੇ ਮੈਂ ਕੁੱਝ ਨਹੀਂ ਕਹਿ ਸਕਦੀ। ਲੇਕਿਨ ਹਾਂ, ਮੈਨੂੰ ਰੱਤੀ ਭਰ ਵੀ ਸੁਆਦ ਨਹੀਂ ਸੀ ਆਇਆ। ਉਸ ਜ਼ਿੰਦਗੀ ਦੇ ਪਹਿਲੇ ਸੰਭੋਗ ਵਿੱਚੋਂ ਮੈਨੂੰ ਪੀੜ ਦੇ ਸਿਵਾਏ ਹੋਰ ਕੁੱਝ ਨਹੀਂ ਸੀ ਮਿਲਿਆ। ਮੈਂ ਉਸ ਵਕਤ ਸੋਚਦੀ ਸੀ ਕੀ ਹੈ ਇਸ ਵਿੱਚ, ਜਿਸ ਪਿਛੇ ਦੁਨੀਆਂ ਅੰਨ੍ਹੀ ਹੋ ਜਾਂਦੀ ਹੈ? ਲੋਕ ਰਿਸ਼ਤੇ ਨਾਤੇ ਭੁੱਲ ਜਾਂਦੇ ਹਨ। ਮੈਨੂੰ ਉਹ ਸੈਕਸ ਇਸ ਜਹਾਨ ਦੀ ਸਭ ਤੋਂ ਭੱਦੀ ਚੀਜ਼ ਮਾਲੂਮ ਹੋਇਆ ਸੀ। ਜਿਸਨੂੰ ਕਰਕੇ ਮੈਂ ਆਪਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਕਰ ਬੈਠੀ ਸੀ। ਮੈਂ ਆਪਣੇ ਕੀਤੇ ’ਤੇ ਪਛਤਾਅ ਰਹੀ ਸੀ। ਮੈਂ ਇਸ ਕ੍ਰਿਆ ਨੂੰ ਭਵਿੱਖ ਵਿੱਚ ਨਾ ਦੁਹਰਾਉਣ ਦੀ ਕਸਮ ਖਾਹ ਲਈ ਸੀ।
ਲਾਹ ਕੇ ਸੁੱਟੇ ਹੋਏ ਕੱਪੜੇ ਭਾਲਣ ਲਈ ਮੈਕਸ ਨੇ ਟੌਰਚ ਜਗਾਈ ਸੀ। ਚਾਨਣ ਵਿੱਚ ਮੇਰੇ ਹੇਠਾਂ ਵਿੱਛੀ ਚਾਦਰ ਉੱਤੇ ਡੁੱਲੇ ਖੂਨ ਦੇ ਤੁਪਕੇ ਦੇਖ ਕੇ ਮੈਕਸ ਘਬਰਾ ਗਿਆ ਸੀ, “ਓ ਮਾਈ ਗਾਡ! ਯੂ ਆਰ ਬਲੀਡਿੰਗ!! -ਕੀ ਹੋਇਆ ਤੈਨੂੰ?”
“ਪਹਿਲੀ-ਪਹਿਲੀ ਵਾਰ ਏਵੇਂ ਹੀ ਹੁੰਦੈ। ਤੈਨੂੰ ਨ੍ਹੀਂ ਸੀ ਪਤਾ? ਊਂ ਆਪਣੇ ਆਪ ਨੂੰ ਸੈਕਸ ਸਪੈਸ਼ਲਿਸਟ  (ਕਾਮ ਮਾਹਰ) ਕਹਾਉਂਦੈ? ਔਰਤ ਦੀ ਯੋਨੀ ਦੇ ਅੰਦਰ ਮੁੱਖ ਦਰਵਾਜ਼ੇ ਉੱਤੇ ਇੱਕ ਮਾਸ ਦੀ ਨਾਜ਼ਕ ਝਿੱਲੀ ਲੱਗੀ ਹੁੰਦੀ ਹੈ। ਯੂਨਾਨੀਆਂ ਦੇ ਵਿਆਹ ਵਾਲੇ ਦੇਵਤੇ ਹਾਈਮੇਨ ਦੇ ਨਾਮ ਉੱਤੇ ਇਸ ਝਿੱਲੀ ਦਾ ਨਾਮ ਹਾਈਮੇਨ ਰੱਖਿਆ ਗਿਆ ਹੈ। ਸਭ ਤੋਂ ਅੱਵਲ ਸੰਭੋਗ ਦੌਰਾਨ ਹਾਈਮੇਨ (ਕੁਆਰਾ ਪਰਦਾ) ਫਟ ਜਾਂਦਾ ਹੈ ਤੇ ਇਸਤਰੀ ਦੀ ਯੋਨੀ ਵਿੱਚੋਂ ਖੂਨ ਵਹਿ ਨਿਕਲਦਾ ਹੈ।”
“ਅੱਛਾ ਤਾਂ ਤੂੰ ਸੱਚੀਂ ਨਹੀਂ ਸੀ ਪਹਿਲਾਂ ਕਦੇ ਕਰਿਆ?”
“ਮੇਰਾ ਕੋਈ ਬੋਏਫਰੈਂਡ ਤਾਂ ਹੈਨੀ ਸੀ। ਕਰਨਾ ਕੀਹਦੇ ਨਾਲ ਸੀ?”
“ਫੇਰ ਵੀ ਐਨੀ ਉਮਰ ਤੱਕ ਵਿਰਜਨ (ਕੁਆਰੀ) ਥੋੜ੍ਹਾ ਰਹੀਦੈ। -ਇੰਗਲੀਸ਼ ਕੁੜੀਆਂ ਤਾਂ ਉਂਗਲੀਆਂ ਮਾਰ ਕੇ ਹੀ ਪਾੜ ਲੈਂਦੀਆਂ ਹੁੰਦੀਆਂ।”
“ਇਹੋ ਜਿਹੀਆਂ ਪੁੱਠੀਆਂ-ਸਿੱਧੀਆਂ ਘਤਿੱਤਾਂ ਅੰਗਰੇਜ਼ਣਾਂ ਹੀ ਕਰ ਸਕਦੀਆਂ। ਅਸੀਂ ਨਹੀਂ। - ਤੁਸੀਂ ਫਰੰਗੀ ਲੋਕ ਸ਼ਾਦੀ ਤੋਂ ਪਹਿਲਾਂ ਕਵਾਰਾਪਨ ਗਵਾਉਣ ਨੂੰ ਚਾਹੇ ਸਟੇਟਸ ਸਿੰਬਲ ਮੰਨਦੇ ਹੋਵੋਂ ਪਰ ਸਾਡੇ ਲੋਕ ਤਾਂ ਇਸ ਚੀਜ਼ ਨੂੰ ਔਰਤ ਦੀ ਪਵਿਤਰਤਾ ਦਾ ਸਾਰਟੀਫਿਕੇਟ ਮੰਨਦੇ ਨੇ। ਜਿਸ ਮੁਆਸ਼ਰੇ ਵਿੱਚ ਅਸੀਂ ਰਹਿੰਦੇ ਹਾਂ ਉਸ ਵਿੱਚ ਜੇ ਸੁਹਾਗਰਾਤ ਨੂੰ ਚਾਦਰ ’ਤੇ ਦੁਲਹਨ ਦੇ ਲਹੂ ਨਾਲ ਰੂਸ ਦਾ ਨਕਸ਼ਾ ਨਾ ਬਣੇ ਤਾਂ ਦੁੱਲਹਾ ਉਸਦੇ ਚਰਿੱਤਰ ’ਤੇ ਸ਼ੱਕ ਕਰਨ ਲੱਗ ਜਾਂਦਾ ਹੈ। ਭਾਵੇਂ ਕੁੜੀ ਦੀ ਕੁਆਰ ਝਿੱਲੀ ਖੇਡਦਿਆਂ, ਉੱਛਲਦਿਆਂ, ਕੁੱਦਦਿਆਂ ਜਾਂ ਕਸਰਤ ਕਰਦਿਆਂ ਪਾਟ ਜਾਏ। ਤਾਂ ਵੀ ਕੁੜੀ ਨੂੰ ਬਖ਼ਸ਼ਿਆ ਨਹੀਂ ਜਾਂਦਾ। ਦੂਜੇ ਹੱਥ ਲਾੜਾ ਸਾਹਿਬ ਨੇ ਆਪ ਖੁਦ ਭਲਾਂ ਅਗਵਾੜ ਦੀ ਕੋਈ ਕੁੱਤੀ ਵੀ ਨਾ ਛੱਡੀ ਹੋਵੇ।” 
ਮੇਰੀ ਗੱਲ ਸੁਣ ਕੇ ਮੈਕਸ ਹੱਸ ਪਿਆ ਸੀ। ਮੈਂ ਮੈਕਸ ਤੋਂ ਪੂੰਝਣ ਲਈ ਟੀਸ਼ੂ ਮੰਗੇ ਤਾਂ ਉਹ ਬੋਲਿਆ ਸੀ, “ਮੇਰੇ ਪਿਉ ਦੀ ਪੈਪਰ ਮਿੱਲ ਲਾਈ ਹੋਈ ਆ?”
“ਤੇਰੇ ਪਿਉ ਨੇ ਫੇਰ ਸਪਰੇਅ ਪੰਪ ਕਿਉਂ ਲਾ ਕੇ ਦਿੱਤੈ? ਲਿਬੇੜਣ ਜੋਗਾ ਹੈਗਾ ਸੀ ਤੂੰ?” ਮੈਂ ਨਖਰੇ ਜਿਹੇ ਨਾਲ ਮੈਕਸ ਨੂੰ ਛੇੜਿਆ ਸੀ। ਜਦ ਕੁੱਝ ਹੋਰ ਨਾ ਲੱਭਿਆ ਤਾਂ ਮੈਂ ਹਾਰ ਕੇ ਮੈਕਸ ਦੀ ਬੁਨੈਣ ਹੀ ਚੁੱਕ ਕੇ ਗੰਦੀ ਕਰ ਦਿੱਤੀ ਤੇ ਆਪਣੇ ਆਪ ਨੂੰ ਸਾਫ਼ ਕਰ ਲਿੱਤਾ ਸੀ। ਅਜਿਹਾ ਕਰਦਿਆਂ ਮੈਨੂੰ ਮੋਨਿਕਾ ਲੁਇੰਸਕੀ ਯਾਦ ਆ ਗਈ ਸੀ। ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਦੇ ਆਪਣੀ ਕੁੜੀ ਦੀ ਹਾਨਣ ਸਤਾਈ ਵਰ੍ਹਿਆਂ ਦੀ ਵਾਈਟ ਹਾਊਸ ਦੀ ਮੁਲਾਜ਼ਮਾ ਮੋਨਿਕਾ ਦੇ ਨਾਲ ਗੁਪਤ ਰੂਪ ਵਿੱਚ ਜਿਸਮਾਨੀ ਤਅੱਲਕਾਤ ਸਨ। ਇਸ਼ਕ ਤੇ ਮੁਸ਼ਕ ਕਦੋਂ ਲੁਕਾਇਆਂ ਲੁਕਦੇ ਹਨ? ਇੱਕ ਵਾਰ ਇਹ ਰਾਜ਼ ਬਾਹਰ ਨਿਕਲ ਗਿਆ ਤੇ ਸਾਰੀ ਦੁਨੀਆਂ ਦੇ ਮੀਡੀਏ ਨੇ ਮਸਾਲਾ ਲਾ ਕੇ ਇਸ ਖ਼ਬਰ ਨੂੰ ਨਸ਼ਰ ਕਰ ਦਿੱਤਾ। ਮੋਨਿਕਾ ਮੰਨ ਗਈ ਤੇ ਕਲਿੰਟਨ ਮੁਕਰ ਗਿਆ। ਕਲਿੰਟਨ ਦੁਆਰਾ ਮੋਨਿਕਾ ਨਾਲ ਪ੍ਰੇਮ ਸੰਬੰਧਾਂ ਦਾ ਖੰਡਨ ਕਰਨ ਤੇ ਮੋਨਿਕਾ ਨੇ ਆਪਣਾ ਗੈਪ ਕੰਪਨੀ ਦਾ ਬਣਿਆ ਨੇਵੀ ਬਲੂ ਰੰਗ ਦਾ ਗਾਊਨ ਪੇਸ਼ ਕਰ ਦਿੱਤਾ, ਜਿਹੜਾ ਕਿ ਉਸਨੇ ਕੁੱਝ ਦਿਨ ਪਹਿਲਾਂ 28 ਫਰਵਰੀ 1997 ਨੂੰ ਕਲਿੰਟਨ ਨਾਲ ਉਸਦੇ ਓਵਲ ਦਫ਼ਤਰ ਵਿੱਚ ਹੋਈ ਮਿਲਣੀ ਦੌਰਨ ਪਹਿਨਿਆ ਸੀ ਤੇ ਅਜੇ ਤੱਕ ਅਣਧੋਤਾ ਪਿਆ ਸੀ। ਮਜ਼ੇਦਾਰ ਗੱਲ ਇਹ ਸੀ ਕਿ ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਸੈਕਸ ਵੀ ਕੀਤਾ ਸੀ ਤੇ ਮੋਨਿਕਾ ਨੇ ਵੀ ਮੇਰੇ ਵਾਂਗ ਕਲਿੰਟਨ ਦਾ ਵੀਰਜ ਆਪਣੀ ਪੁਸ਼ਾਕ ਨਾਲ ਹੀ ਪੂੰਝ ਲਿਆ ਸੀ। ਡੀ ਐਨ ਏ ਟੈਸਟ ਵਿੱਚ ਇਹ ਸਾਬਤ ਹੋ ਗਿਆ ਸੀ ਕਿ ਮੋਨਿਕਾ ਦੇ ਗਾਊਨ ਉੱਤੇ ਲੱਗੇ ਹੋਏ ਵੀਰਜ ਦੇ ਧੱਬੇ ਕਲਿੰਟਨ ਦੇ ਹੀ ਸਨ। ਇਸ ਤਰ੍ਹਾਂ ਲਿਬੜੇ ਵਸਤਰ ਨੇ ਕਲਿੰਟਨ ਦੇ ਚਰਿੱਤਰ ਵੀ ਦਾਗਦਾਰ ਕਰ  ਦਿੱਤਾ ਸੀ।  ਮੈਂ ਨਹੀਂ ਸੀ ਚਾਹੁੰਦੀ ਕਿ ਮੇਰੇ ਨਾਲ ਵੀ ਬਿੱਲ ਕਲਿੰਟਨ ਵਾਲੀ ਹੋਵੇ। ਇਸ ਲਈ ਮੈਂ ਮੈਕਸ ਦੀ ਬੁਨੈਣ ਆਪਣੇ ਕਬਜ਼ੇ ਵਿੱਚ ਰੱਖ ਲਿੱਤੀ ਸੀ ਤਾਂ ਜੋ ਉਸਨੂੰ ਆਪਣੇ ਨੇਫ਼ੇ ਵਿੱਚ ਥੁੰਨ ਕੇ ਬਾਹਰ ਲਿਜਾ ਕੇ  ਬਾਅਦ ਵਿੱਚ ਉਸਨੂੰ ਅਗਨ ਭੇਂਟ ਕਰ ਸਕਾਂ।   
ਧਨ ਅਤੇ ਕਾਮ ਜਿੰਨਾ ਹੀ ਇਨਸਾਨ ਨੂੰ ਮਿਲੇ ਉਨੀ ਹੀ ਇਹਨਾਂ ਦੀ ਭੁੱਖ ਹੋਰ ਵਧ ਜਾਂਦੀ ਹੈ। ਮੇਰਾ ਵੀ ਇਹੋ ਹਾਲ ਸੀ। ਮੈਂ ਮੈਕਸ ਦੇ ਕੋਲ ਨੂੰ ਹੋਣਾ ਚਾਹਿਆ ਸੀ ਤਾਂ ਮੈਕਸ ਉੱਥੋਂ ਗਾਇਬ ਸੀ। ਪਤਾ ਨਹੀਂ ਕਿਹੜੇ ਵੇਲੇ ਉੱਠ ਕੇ ਬਾਹਰ ਚਲਿਆ ਗਿਆ ਸੀ। 
ਔਰਤ ਨੂੰ ਭੋਗਣਸਾਰ ਉੱਠ ਜਾਣਾ ਉਸਦੀ ਤੌਹੀਨ ਕਰਨ ਬਰਾਬਰ ਹੁੰਦਾ ਹੈ। ਪੋਸਟ-ਪਲੇਅ ਵੀ ਫੋਰ-ਪਲੇਅ ਜਿੰਨਾ ਹੀ ਮਹੱਤਵਪੂਰਨ ਹੁੰਦਾ  ਹੈ। ਮੈਂ ਚਾਹੁੰਦੀ ਸੀ ਮੈਕਸ ਮੇਰੇ ਨਾਲ ਹੀ ਪਿਆ ਰਹਿੰਦਾ।  ਲੱਤਾਂ ਨਾਲ ਲੱਤਾਂ ਦੀ ਕਰਿੰਗੜੀ ਪਾ ਕੇ।  ਨਾਲ ਨਾਲ, ਐਨ ਚਿਪਕ ਕੇ।  ਮੇਰੀ ਹਿੱਕ ਨਾਲ ਹਿੱਕ ਜੋੜ ਕੇ।  ਮੇਰੇ ਢਿੱਡ ਨਾਲ ਉਹਦਾ ਪੇਟ ਲੱਗਿਆ ਹੁੰਦਾ।  ਮੇਰੇ ਨਹੁੰ ਉਹਦੀ ਢੂਹੀ ਦਾ ਮਾਸ ਉਚੇੜ ਰਹੇ ਹੁੰਦੇ।  ਉਹਦੇ ਗਰਮ-ਗਰਮ ਸਾਹ ਮੇਰੇ ਮੱਥੇ ਨਾਲ ਟਕਰਾਉਂਦੇ।  ਉਹਦੀਆਂ ਉਂਗਲੀਆਂ ਮੇਰੇ ਘਣੇ ਸਿਆਹ ਵਾਲਾ ਵਿੱਚ ਕੰਘੀ ਕਰਦੀਆਂ ਫਿਰਦੀਆਂ। ਉਹਦੇ ਪੈਰਾਂ ਦੇ ਅੰਗੂਠੇ ਮੇਰੀਆਂ ਪਿੰਜਣੀਆਂ ’ਤੇ ਮੂਰਤਾਂ ਵਾਹੁੰਦੇ।  ਸਾਰੀ ਰਾਤ ਹੀ ਕੁੱਝ ਨਾ ਕੁੱਝ ਹੁੰਦਾ ਰਹਿੰਦਾ। ਅਸੀਂ ਬਾਕੀ ਦੀ ਬਚਦੀ ਰਾਤ ਇਕੱਠੇ ਪਏ ਰਹਿੰਦੇ। ਮੈਕਸ ਨੂੰ ਗੈਰਹਾਜ਼ਰ ਪਾ ਕੇ ਮੈਂ ਕੱਪੜੇ ਪਾਉਣ ਲੱਗ ਪਈ ਸੀ।


No comments:

Post a Comment